Home Religion ਮਹਾਸ਼ਿਵਰਾਤਰੀ ਮੌਕੇ ਮੰਦਿਰਾਂ ’ਚ ਲੱਗੀਆਂ ਰੌਣਕਾਂ, ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜਿਆ...

ਮਹਾਸ਼ਿਵਰਾਤਰੀ ਮੌਕੇ ਮੰਦਿਰਾਂ ’ਚ ਲੱਗੀਆਂ ਰੌਣਕਾਂ, ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜਿਆ ਜਗਰਾਉਂ

62
0


ਜਗਰਾਉਂ,(ਭਗਵਾਨ ਭੰਗੂ-ਲਿਕੇਸ਼ ਸ਼ਰਮਾ)- ਅੱਜ ਪੂਰੇ ਦੇਸ਼ ਭਰ ’ਚ ਧੂਮਧਾਮ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਗਰਾਉਂ ’ਚ ਵੱਖ-ਵੱਖ ਮੰਦਿਰਾਂ ’ਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ।ਸਵੇਰ ਤੋਂ ਹੀ ਮੰਦਿਰਾਂ ’ਚ ਭਗਤ ਭਗਵਾਨ ਸ਼ਿਵ ਦੀ ਪੂਜਾ ਕਰਦੇ ਨਜ਼ਰ ਆਏ ਅਤੇ ਬਮ-ਬਮ ਭੋਲੇ ਨਾਥ ਦੇ ਜੈਕਾਰੇ ਲਗਾ ਰਹੇ ਹਨ।ਇਸੇ ਤਹਿਤ ਪ੍ਰਾਚੀਨ ਸ਼ਿਵ ਮੰਦਿਰ ਅੱਡਾ ਰਾਏਕੋਟ, ਸ਼ਿਵਾਲਾ ਮੰਦਰ ਸਮੇਤ ਸ਼ਹਿਰ ਦੇ ਸਾਰੇ ਹੀ ਮੰਦਿਰਾਂ ’ਚ ਕਾਫ਼ੀ ਰੌਣਕਾਂ ਵੇਖਣ ਨੂੰ ਮਿਲੀਆਂ।ਭਗਤ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਹੋਏ ਸ਼ਿਵ ਭੋਲੇਨਾਥ ਦੀ ਪੂਜਾ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ।ਇਥੇ ਦੱਸਣਯੋਗ ਹੈ ਕਿ ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕਿਰਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ।ਮਹਾਦੇਵ ਕੈਲਾਸ਼ ਵਾਸੀ ਹਨ, ਦਾਨਵ, ਯਕਸ਼, ਕਿੰਨਰ, ਪ੍ਰੇਤ ਆਦਿ ਸਾਰਿਆਂ ਦੇ ਦੇਵ ਮੰਨੇ ਜਾਂਦੇ ਹਨ। ਪੱਤਿਆਂ ਤੇ ਫੁੱਲਾਂ ਨਾਲ ਉਹ ਛੇਤੀ ਪ੍ਰਸੰਨ ਹੋ ਜਾਂਦੇ ਹਨ ਤੇ ਮਨਚਾਹਿਆ ਵਰਦਾਨ ਦਿੰਦੇ ਹਨ। ਮਹਾਸ਼ਿਵਰਾਤਰੀ ‘ਤੇ ਸ਼ਿਵ ਦਾ ਜਲਾਭਿਸ਼ੇਕ ਕਰਨ ਤੇ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ ‘ਤੇ ਸਾਰੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸ ਦਿਨ ਵਰਤ ਰੱਖਣ ਤੇ ਸ਼ਿਵ ਪੂਜਾ ਕਰਨ ਨਾਲ ਸ਼ਿਵ ਵਰਦਾਨ ਦੀ ਪ੍ਰਾਪਤੀ ਹੁੰਦੀ ਹੈ।ਸ਼ਾਸਤਰਾਂ ਅਨੁਸਾਰ ਮਹਾਸ਼ਿਵਰਾਤਰੀ ਨੂੰ ਭਗਵਾਨ ਸ਼ਿਵ ਦਾ ਦੇਵੀ ਪਾਰਵਤੀ ਨਾਲ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਮਹਾਸ਼ਿਵਰਾਤਰੀ ਦੇ ਪ੍ਰਦੋਸ਼ ਕਾਲ ‘ਚ ਹੋਇਆ ਸੀ। ਸੂਰਜ ਡੁੱਬਣ ਤੋਂ ਬਾਅਦ 2 ਘੰਟੇ ਤੇ 24 ਮਿੰਟ ਦੀ ਮਿਆਦ ਪ੍ਰਦੋਸ਼ ਕਾਲ ਅਖਵਾਉਂਦੀ ਹੈ। ਮਾਨਤਾ ਹੈ ਕਿ ਇਸ ਵੇਲੇ ਭਗਵਾਨ ਭੋਲੇਨਾਥ ਪ੍ਰਸੰਨ ਹੋ ਕੇ ਨ੍ਰਿਤ ਕਰਦੇ ਹਨ। ਇਸ ਲਈ ਮਹਾਸ਼ਿਵਰਾਤਰੀ ‘ਤੇ ਪ੍ਰਦੋਸ਼ ਕਾਲ ‘ਚ ਮਹਾਦੇਵ ਦੀ ਪੂਜਾ ਕਰਨਾ ਵਿਸ਼ੇਸ਼ ਫਲ਼ਦਾਈ ਹੁੰਦਾ ਹੈ।

LEAVE A REPLY

Please enter your comment!
Please enter your name here