Home Punjab ਬਾਇਓ ਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਨਾਲ ਮੀਟਿੰਗ...

ਬਾਇਓ ਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਨਤੀਜਾ

61
0


ਜਗਰਾਓਂ, 22 ਸਤੰਬਰ ( ਜਗਰੂਪ ਸੋਹੀ, ਅਸ਼ਵਨੀ )-ਬੀਤੇ ਦਿਨ ਪੰਜਾਬ ਭਵਨ ਚੰਡੀਗੜ ਵਿਖੇ ਪੰਜਾਬ ਭਰ ਚ ਲੱਗ ਰਹੀਆਂ ਬਾਇਓ ਗੈਸ ਫ਼ੈਕਟਰੀਆਂ ਬੰਦ ਕਰਾਉਣ ਲਈ ਚੱਲ ਰਹੇ ਵੱਖ ਵੱਖ ਥਾਵਾਂ ਦੇ ਸੰਘਰਸ਼ ਮੋਰਚਿਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਚੀਮਾ ਨਾਲ ਹੋਈ। ਮੀਟਿੰਗ ਚ ਸਰਕਾਰ ਵੱਲੋਂ ਡੀ ਸੀ ਲੁਧਿਆਣਾ ਜਤਿਦੰਰ ਜੋਰਵਾਲ, ਆਈ ਜੀ ਲਾਅ ਐੰਡ ਆਰਡਰ ਗੁਰਪ੍ਰੀਤ ਸਿੰਘ ਭੁੱਲਰ, ਡੀ ਆਈ ਜੀ ਲੁਧਿਆਣਾ ਰੇਂਜ ਧਨਪ੍ਰੀਤ ਕੋਰ , ਕੈੰਸਰ ਮਾਹਰ ਡਾ ਗੁਰਪ੍ਰੀਤ ਸਿੰਘ ਬਰਾੜ, ਬਾਇਓ ਪਲਾਂਟ ਮਾਹਰ ਡਾ ਸਰਵਜੀਤ ਸਿੰਘ ਸੂਚ , ਡਾ ਸਚਿਨ ਕੁਮਾਰ ਅਤੇ ਪ੍ਰਦੁਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ, ਸਿਵਲ ਤੇ ਪੁਲਸ ਅਧਿਕਾਰੀ ਵੱਡੀ ਗਿਣਤੀ ਚ ਹਾਜ਼ਰ ਸਨ। ਤਾਲਮੇਲ ਕਮੇਟੀ ਵੱਲੋਂ ਗੱਲਬਾਤ ਚ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ, ਡੱਰਗ ਵਿਗਿਆਨੀ ਡਾ ਬਲਵਿੰਦਰ ਸਿੰਘ ਅੋਲਖ , ਸੁਖਦੇਵ ਸਿੰਘ ਭੂੰਦੜੀ, ਸਮਾਜਿਕ ਕਾਰਕੁੰਨ ਚਰਨਜੀਤ ਸਿੰਘ ਡੱਲਾ, ਮਨਪ੍ਰੀਤ ਸਿੰਘ ਬਾਠ, ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਗੁਰੀ, ਹਰਦੀਪ ਸਿੰਘ , ਬਲਵੰਤ ਸਿੰਘ ਘੁਡਾਣੀ, ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਭਾਗ ਲਿਆ। ਦੋਹਾਂ ਪਾਸਿਓਂ ਭਰਪੂਰ ਤੇ ਤੱਥ ਆਧਾਰਿਤ ਦਲੀਲਬਾਜੀ ਦੋਰਾਨ ਸਭ ਤੋਂ ਮੁੱਖ ਬਹਿਸ ਦਾ ਵਿਸ਼ਾ ਇਨਾਂ ਬਾਇਓ ਗੈਸ ਫ਼ੈਕਟਰੀਆਂ ਨਾਲ ਪੈਦਾ ਹੋਣ ਵਾਲੀ ਕੈੰਸਰ ਦੀ ਨਾਮੁਰਾਦ ਬੀਮਾਰੀ ਸੀ। ਸੰਘਰਸ਼ ਤਾਲਮੇਲ ਕਮੇਟੀ ਦੇ ਮਾਹਰਾਂ ਨੇ ਵਿਗਿਆਨਿਕ ਆਧਾਰ ਤੇ ਸਾਬਤ ਕੀਤਾ ਕਿ ਪਰਾਲੀ, ਗੰਨੇ ਦੀ ਮੈਲ, ਨੈਪੀਅਰ ਘਾਹ , ਗੋਬਰ ਆਦਿ ਨੂੰ ਟਨਾਂ ਦੀ ਗਿਣਤੀ ਚ ਪਾਣੀ ਨਾਲ ਗਾਲ ਕੇ ਪੈਦਾ ਹੋਣ ਵਾਲੀ ਮਿਥੈਨ ਗੈਸ ਤੋਂ ਬਾਦ ਬਚੀਆਂ ਗੈਸਾਂ ਅਤੇ ਗੰਦਾ ਪਾਣੀ ਧਰਤੀ ਤੇ ਵਾਤਾਵਰਣ ਚ ਜਾਕੇ ਆਮ ਲੋਕਾਂ ਦੀ ਮੋਤ ਦਾ ਕਾਰਨ ਬਣੇਗਾ ਕਿਓਂਕਿ ਜਹਰੀਲੇ ਤੱਤ ਇਸ ਵਿੱਚ ਰਲ ਕੇ ਮਨੁੱਖੀ ਸਿਹਤ ਦਾ ਭਾਰੀ ਨੁਕਸਾਨ ਕਰਨਗੇ। ਡਾ ਬਲਵਿੰਦਰ ਅੋਲਖ ਨੇ ਕਿਹਾ ਕਿ ਹਰੇ ਇਨਕਲਾਬ ਦੇ ਸਾਮਰਾਜੀ ਮਾਡਲ ਵੱਲੋਂ ਦਿੱਤੀਆਂ ਰੇਹਾਂ ਸਪਰੇਆਂ ਨੇ ਪੰਜਾਬ ਨੂੰ ਕੈੰਸਰ ਦਾ ਘਰ ਬਣਾ ਦਿੱਤਾ। ਇੰਨਾਂ ਬਾਇਓ ਗੈਸ ਫ਼ੈਕਟਰੀਆਂ ਚ ਵਰਤੀ ਜਾਣ ਵਾਲੀ ਝੋਨੇ ਦੀ ਪਰਾਲੀ ਜਦੋ ਚਾਰ ਚਾਰ ਦਿਨ ਲਈ ਗੈਸ ਪੈਦਾ ਕਰਨ ਹਿਤ ਪਾਣੀ ਪਾ ਕੇ ਗਾਲੀ ਜਾਵੇਗੀ ਤਾਂ ਵਰਤੀਆ ਰੇਹਾਂ ਸਪਰੇਆਂ ਦਾ ਅਸਰ ਧਰਤੀ ਚ ਗਿਆ ਪਾਣੀ ਸਾਡੇ ਘਰਾਂ ਚ ਪੀਣ ਲਈ ਵਰਤਿਆ ਜਾਵੇਗਾ।ਸਰਕਾਰ ਵੱਲੋਂ ਸ਼ਾਮਲ ਮਾਹਿਰਾਂ ਨੇ ਕਮੇਟੀ ਦੇ ਇਸ ਵਿਚਾਰ ਨਾਲ ਸਹਿਮਤੀ ਜਤਾਈ। ਕਮੇਟੀ ਵੱਲੋਂ ਇਸ ਮੰਗ ਕਿ ਇਸ ਤਕਨੀਕ ਰਾਹੀਂ ਚੱਲਣ ਵਾਲੇ ਬਾਇਓ ਗੈਸ ਪਲਾਂਟਾਂ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਅਸਰਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਜਾਵੇ ਜੋ ਮਿੱਥੇ ਸਮੇਂ ਚ ਅਪਣੀ ਰਿਪੋਰਟ ਪੇਸ਼ ਕਰੇ ਤੇ ਸਹਿਮਤੀ ਬਣੀ। ਪੱਜਾਬ ਸਰਕਾਰ ਵੱਲੋਂ ਘੁੰਗਰਾਲੀ ਰਾਜਪੂਤਾਂ ਫੈਕਟਰੀ ਨੂੰ ਨਮੂਨੇ ਦੇ ਤੋਰ ਤੇ ਚਲਾਕੇ ਇਸ ਦੇ ਨੁਕਸਾਂ ਅਤੇ ਮਨੁੱਖੀ ਸਿਹਤ ਤੇ ਪੈਣ ਵਾਲੇ ਅਸਰਾਂ ਦੀ ਪੜਤਾਲ ਕਰਨ ਦੇ ਮੁੱਦੇ ਤੇ ਸਬੰਧਤ ਪਿੰਡ ਦੇ ਲੋਕਾਂ ਨੇ ਇਸ ਫੈਕਟਰੀ ਨੂੰ ਕਿਸੇ ਵੀ ਹਾਲਤ ਚ ਨਾ ਚੱਲਣ ਦੇਣ ਦੀ ਸੁਨਾਉਣੀ ਮੀਟੁੰਗ ਚ ਕਰ ਦਿੱਤੀ ਕਿ ਉਹ ਹੋਰ ਨਰਕ ਨਹੀਂ ਭੋਗ ਸਕਦੇ। ਇਸ ਸਮੇਂ ਤਾਲਮੇਲ ਕਮੇਟੀ ਵੱਲੋਂ ਇੰਨਾਂ ਸਾਰੀਆਂ ਬਾਇਓ ਗੈਸ ਫ਼ੈਕਟਰੀਆਂ ਦੇ ਲਾਇੳੈੰਸ ਰੱਦ ਕਰਨ ਤੇ ਤੁਰੰਤ ਬੰਦ ਕਰਨ ਦੀ ਜੋੲਰਦਾਰ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਗੱਲਬਾਤ ਜਾਰੀ ਰੱਖਣ ਤੇ ਵੀ ਸਹਿਮਤੀ ਬਣੀ। ਇਸ ਸਮੇਂ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਸਾਰੇ ਸੰਘਰਸ਼ ਮੋਰਚਿਆਂ ਤੇ ਧਰਨੇ ਹੋਰ ਮਜ਼ਬੂਤੀ ਨਾਲ ਜਾਰੀ ਰਹਿਣਗੇ ਅਤੇ ਤਾਲਮੇਲ ਕਮੇਟੀ ਦੀ ਅਗਲੀ ਮੀਟਿੰਗ ਚ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ। ਇਸ ਸਮੇਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਜਗਦੇਵ ਸਿੰਘ ਅਖਾੜਾ,ਗੁਰਦੀਪ ਸਿੰਘ ਭੋਗਪੁਰ, ਰਾਜਕੁਮਾਰ ਭੋਗਪੁਰ, ਰਾਜੇਸ਼ ਬੱਗਾ, ਕੁਲਵਿੰਦਰ ਸਿੰਘ, ਮਲਵਿੰਦਰ ਸਿੰਘ ਲਵਲੀ, ਰੂਪ ਸਿੰਘ ਮੁਸ਼ਕਾਬਾਦ,ਮਹਿੰਦਰ ਸਿੰਘ , ਅਮਰੀਕ ਸਿੰਘ ਭੂੰਦੜੀ ਸਮੇਤ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here