ਪੱਟੀ (ਰਾਜਨ ਜੈਨ) ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਮੈਨੇਜਮੈਂਟ ਦੀ ਅਗਵਾਈ ਹੇਠ ਅਪ੍ਰਰੈਲ ਕੂਲ ਡੇ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਐੱਮਡੀ ਡਾ. ਮਰਿਦੁਲਾ ਭਾਰਦਵਾਜ ਵੱਲੋਂ ਬੂਟਿਆਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਸੁਥਰਾ ਰੱਖਣ ਲਈ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਉਨਾਂ੍ਹ ਵੱਲੋਂ ਛੋਟੇ-ਛੋਟੇ ਬੱਚਿਆਂ ਨਾਲ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਵਾਏ ਗਏ। ਬੱਚਿਆਂ ਨੂੰ ਪੇ੍ਰਿਤ ਕਰਦਿਆਂ ਉਨਾਂ੍ਹ ਕਿਹਾ ਕਿ ਸਾਨੂੰ ਇਸ ਤਰ੍ਹਾਂ ਹੀ ਆਪਣੇ ਘਰ, ਸਕੂਲ ਵਿਚ ਲੱਗੇ ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਨਾਲ ਹੀ ਸਾਡਾ ਜੀਵਨ ਸੰਭਵ ਹੈ। ਰੁੱਖ ਹੀ ਸਾਨੂੰ ਸ਼ੁੱਧ ਆਕਸੀਜਨ ਦਿੰਦੇ ਹਨ। ਇਸ ਮੌਕੇ ਸੈਂਟਰਲ ਸਕੂਲ ਦੇ ਵਾਇਸ ਪਿੰ੍ਸੀਪਲ ਤੇ ਸ਼ਹੀਦ ਭਗਤ ਸਿੰਘ ਸਕੂਲ ਦੇ ਪਿੰ੍ਸੀਪਲ ਸੋਨੀਆ ਸ਼ਰਮਾ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।