ਤਰਨਤਾਰਨ (ਰੋਹਿਤ ਗੋਇਲ ) ਕਈ ਸਾਲਾਂ ਤੋਂ ਕਿਸਾਨਾਂ ਦੀ ਮਾੜੀ ਹਾਲਤ ਤੋਂ ਕੋਈ ਵੀ ਲੀਡਰ ਜਾਂ ਸਰਕਾਰ ਅਣਜਾਣ ਨਹੀਂ। ਪਰ ਅਫਸੋਸ ਕਿਸੇ ਵੀ ਸਰਕਾਰ ਨੇ ਉਨਾਂ੍ਹ ਦੀ ਮਾਨਸਿਕ ਅਤੇ ਆਰਥਿਕ ਸਥਿਤੀ ਨੂੰ ਨਹੀਂ ਸਮਿਝਆ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਲੋਕ ਲਹਿਰ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਮਾੜੀ ਹਾਲਤ ਲਈ ਹੁਣ ਤਕ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ, ਜਿਨਾਂ੍ਹ ਨੇ ਕਿਸਾਨਾਂ ਦੇ ਭਲੇ ਲਈ ਕੋਈ ਵੀ ਨੀਤੀ ਨਹੀਂ ਬਣਾਈ। ਕਿਸ ਤਰਾਂ੍ਹ ਕਿਸਾਨ ਅੱਤ ਦੀ ਗਰਮੀ ਜਾਂ ਸਰਦੀ ਤੇ ਬਾਰਿਸ਼ ਦੇ ਮੌਸਮ ਵਿਚ ਬਹੁਤ ਖਰਚ ਕਰਕੇ ਆਪਣੀ ਫਸਲ ਨੂੰ ਪੱੁਤਾਂ ਵਾਂਗ ਪਾਲਦਾ ਹੈ। ਪਰ ਜਦੋਂ ਮੰਡੀ ਵਿਚ ਲੈ ਕੇ ਜਾਂਦੇ ਹਨ, ਤਾਂ ਪੂਰਾ ਮੁੱਲ ਨਾ ਮਿਲਣ ਕਰਕੇ ਮਨ ਨਿਰਾਸ਼ ਹੋ ਜਾਂਦਾ ਹੈ। ਉਹੀ ਫਸਲ ਸਰਮਾਏਦਾਰ ਸਟੋਰ ਵਿਚ ਜਮਾਂ੍ਹ ਕਰਕੇ ਬਾਅਦ ਬਾਜ਼ਾਰ ਵਿਚ ਕਈ ਗੁਣਾ ਮਹਿੰਗੀ ਵੇਚਦੇ ਹਨ। ਖਰਚਾ ਜਿਆਦਾ, ਆਮਦਨ ਘੱਟ ਹੋਣ ਕਰ ਕੇ ਪਿਛਲੇ ਕਈ ਸਾਲਾਂ ਤੋਂ ਕਿਸਾਨ ਸਿਰੇ ਚੜੇ੍ਹ ਕਰਜੇ ਉਤਰ ਨਹੀਂ ਰਹੇ, ਜਿਸ ਕਰ ਕੇ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੁੰਦੇ ਹਨ। ਇਸ ਮੌਕੇ ਮਾਸਟਰ ਸ਼ਕਤੀ ਸ਼ਰਮਾ ਸਲਾਹਕਾਰ, ਮਲਕੀਅਤ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਸ਼ਹਿਰੀ, ਪ੍ਰਧਾਨ ਕੁਲਵਿੰਦਰ ਸਿੰਘ ਖਜਾਚਨੀ, ਕਰਮ ਸਿੰਘ, ਕੇਵਲ ਕ੍ਰਿਸ਼ਨ ਸਲਾਹਕਾਰ, ਡਾ. ਲਾਲ ਸਿੰਘ ਪ੍ਰਧਾਨ ਕਿਸਾਨ ਵਿੰਗ, ਗੁਰਦਿਆਲ ਸਿੰਘ, ਤਜਿੰਦਰ ਸਿੰਘ ਬੌਬੀ, ਸਰਬਜੀਤ ਸਿੰਘ ਆਦਿ ਮੌਜੂਦ ਸਨ।