Home Protest ਜਥੇਦਾਰ ਦਾ ਟਵੀਟ ਬੰਦ ਕਰਨ ਦੀ SGPC ਪ੍ਰਧਾਨ ਧਾਮੀ ਨੇ ਕੀਤੀ ਨਿਖੇਧੀ

ਜਥੇਦਾਰ ਦਾ ਟਵੀਟ ਬੰਦ ਕਰਨ ਦੀ SGPC ਪ੍ਰਧਾਨ ਧਾਮੀ ਨੇ ਕੀਤੀ ਨਿਖੇਧੀ

48
0

ਵੰਡੇ 88 ਲੱਖ ਰੁਪਏ ਵਜ਼ੀਫ਼ੇ ਦੇ ਚੈੱਕ
  ਫਗਵਾੜਾ (ਵਿਕਾਸ ਮਠਾੜੂ) ਪੂਰੇ ਪੰਜਾਬ ਦੇ ਅੰਮ੍ਰਿਤ ਧਾਰੀ ਬੱਚਿਆਂ ਨੂੰ ਸਲਾਨਾ ਵਜ਼ੀਫਾ ਵੰਡਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐਸ ਜੀ ਪੀ ਸੀ ਦੇ ਉਪਰਾਲੇ ਸਦਕਾ ਕਰਵਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਸ੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚੇਚੇ ਤੌਰ ਤੇ ਪੁੱਜੇ ਅਤੇ ਪੂਰੇ ਪੰਜਾਬ ਦੇ ਐਸਜੀਪੀਸੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੇ ਵਿਿਦਆਰਥੀਆਂ ਨੂੰ 88 ਲੱਖ ਰੁਪਏ ਦੇ ਵਜ਼ੀਫ਼ੇ ਦੇ ਚੈੱਕ ਵੰਡੇ। ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇਦਾਰ ਧਾਮੀ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਸੂਬਾ ਸਰਕਾਰ ਵੱਲੋਂ ਬੰਦ ਕੀਤੇ ਟਵਿਟਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਸਿੱਖਾਂ ਦੇ ਸਭ ਤੋਂ ਸਰਬ-ਉਚ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰਨਾ ਨਾਦਰ ਸ਼ਾਹੀ ਹੁਕਮ ਹੈ। ਜੋ ਵੀ ਸੂਬਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਸ ਤੇ ਤਸ਼ਦਦ ਕੀਤੀ ਜਾ ਰਹੀ ਹੈ,ਭਾਵੇਂ ਉਹ ਪਤਰਕਾਰ ਹੋਵੇ ਜਾਂ ਆਮ ਇਨਸਾਨ। ਸੂਬਾ ਸਰਕਾਰ ਖਿਲਾਫ ਸਖਤ ਪ੍ਰਤੀਕਿਿਰਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਉਦੇ ਜਾਂਦੇ ਰਹਿੰਦੇ ਹਨ ।ਇਸ ਲਈ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ।ਅਜਿਹੀਆਂ ਕਾਰਵਾਈਆਂ ਨਾਲ ਸਿਖ ਕੌਮ ਡਰਨ ਵਾਲੀ ਨਹੀ।

LEAVE A REPLY

Please enter your comment!
Please enter your name here