ਜਗਰਾਉ, 3 ਅਪੈਲ (ਪ੍ਰਤਾਪ ਸਿੰਘ) ਗੁਰਦੁਆਰਾ ਗੋਬਿੰਦਪੁਰਾ (ਮਾਈ ਦਾ ਗੁਰਦੁਆਰਾ) ਵਿਖੇ ਹੈਡ ਗ੍ਰੰਥੀ ਗਿਆਨੀ ਭੋਲਾ ਸਿੰਘ ਦਾ ਵਿਦਾਇਗੀ ਸਮਾਰੋਹ ਇੱਕ ਅਲੋਕਿਕ ਸਮਾਗਮ ਵਿੱਚ ਬਦਲ ਗਿਆ ਜਿਸ ਦੀ ਇਲਾਕੇ ਵਿਚ ਚਰਚਾ ਜੋਰਾ ਤੇ ਹੈ। ਪਿਛਲੇ ਲਗਭਗ 12 ਸਾਲਾਂ ਤੋਂ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਗੁਰਦੁਆਰਾ ਵਿਖੇ ਗਿਆਨੀ ਭੋਲਾ ਸਿੰਘ ਨੇ ਹੈਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਈਆਂ ਤੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਸਮਾਰੋਹ ਤੇ ਸਤਿਕਾਰ ਭੇਟ ਕਰਨ ਵਾਸਤੇ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਇਲਾਕੇ ਦੇ ਕਈ ਪਤਵੰਤੇ ਸੱਜਣ ਤੇ ਜਥੇਬੰਦੀਆਂ ਵੀ ਸ਼ਿਰਕਤ ਕਰਨ ਵਾਸਤੇ ਪਹੁੰਚ ਗਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਭੋਲਾ ਸਿੰਘ ਨੂੰ ਸਿਰੋਪਾ, ਦੁਸ਼ਾਲਾ, ਸ੍ਰੀ ਸਾਹਿਬ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ,ਉਥੇ ਇਲਾਕੇ ਦੇ ਕਈ ਪਤਵੰਤੇ ਤੇ ਜਥੇਬੰਦੀਆਂ ਨੇ ਵੀ ਉਹਨਾਂ ਦਾ ਸਨਮਾਨ ਕਰਦਿਆ ਉਹਨਾਂ ਨੂੰ ਹਾਰਾਂ ਅਤੇ ਸਰੋਪਾ ਨਾਲ ਲੱਦ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਗੋਬਿੰਦਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਨੇ ਆਖਿਆ ਕਿ ਗ੍ਰੰਥੀ ਸਿੰਘ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਪਦਵੀ ਦੇ ਵਾਰਸ ਹਨ ਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ । ਅਤੇ ਉਨ੍ਹਾਂ ਨੂੰ ਗੁਰੂ ਦੇ ਵਜੀਰ ਦਾ ਰੁਤਬਾ ਹਾਸਲ ਹੈ। ਗਿਆਨੀ ਭੋਲਾ ਸਿੰਘ ਨੇ ਆਖਿਆ ਕਿ ਉਨ੍ਹਾਂ ਦਾ ਆਪਣੇ ‘ਪਰਿਵਾਰ ‘ਨੂੰ ਛੱਡ ਕੇ ਜਾਣ ਦਾ ਮਨ ਨਹੀਂ ਕਰਦਾ ਪਰ ਘਰੇਲੂ ਪਰਿਵਾਰਿਕ ਮਜਬੂਰੀਆਂ ਕਰਕੇ ਉਹਨਾਂ ਨੂੰ ਜਾਣਾ ਪੈ ਰਿਹਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੁਰਿੰਦਰ ਸਿੰਘ ਫੌਜੀ ਨੇ ਗਿਆਨੀ ਭੋਲਾ ਸਿੰਘ ਨੂੰ ਵਿਸ਼ੇਸ਼ ਗੁਣਾਂ ਵਾਲਾ ਗ੍ਰੰਥੀ ਸਿੰਘ ਦੱਸਿਆ। ਸਮਾਗਮ ਦੀ ਸਮਾਪਤੀ ਉਪਰੰਤ ਉਨ੍ਹਾਂ ਨੂੰ ਬੈਡ – ਬਾਜਿਆ ਨਾਲ ਵਿਦਾਇਗੀ ਦਿੱਤੀ ਗਈ ਤੇ ਪ੍ਰਬੰਧਕ ਕਮੇਟੀ ਦੇ ਪਤਵੰਤੇ ਸੱਜਣਾਂ ਵੱਲੋਂ ਉਨ੍ਹਾਂ ਤੋਂ ਨੋਟ ਵੀ ਵਾਰੇ ਗਏ। ਇਸ ਤਰ੍ਹਾਂ ਗ੍ਰੰਥੀ ਸਿੰਘ ਦਾ ਵਿਦਾਇਗੀ ਸਮਰੋਹ ਇੱਕ ਅਲੋਕਕ ਸਮਾਗਮ ਨੂੰ ਲੰਬੇ ਸਮੇਂ ਤੱਕ ਸੰਗਤਾਂ ਇਸ ਸਮਾਗਮ ਦੇ ਨਜ਼ਾਰੇ ਨੂੰ ਆਪਣੇ ਮਨ ਵਿਚ ਵਸਾ ਕੇ ਰੱਖਣਗੀਆਂ। ਇਸ ਵਿਦਾਇਗੀ ਸਮਾਰੋਹ ਸਮੇਂ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਬਾਬਾ ਮੋਹਣ ਸਿੰਘ ਸੰਗੂ, ਪ੍ਰਿਥੀਪਾਲ ਸਿੰਘ ਚੱਢਾ, ਚਰਨਜੀਤ ਸਿੰਘ ਚੀਨੂੰ, ਇਕਬਾਲ ਸਿੰਘ ਨਾਗੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ, ਸਰਪ੍ਰਸਤ ਜੁੁਗਰਾਜ ਸਿੰਘ ,ਸੁਰਿੰਦਰ ਸਿੰਘ ਫੌਜੀ ,ਚੇਅਰਮੈਨ ਪ੍ਰਿਤਪਾਲ ਸਿੰਘ ਲੱਕੀ, ਖਜ਼ਾਨਚੀ ਗੁਰਮੀਤ ਸਿੰਘ ਬਿੰਦਰਾ, ਸਹਾਇਕ ਖਜ਼ਾਨਚੀ ਚਰਨਜੀਤ ਸਿੰਘ ਪੱਪੂ , ਪ੍ਰਭਜੋਤ ਸਿੰਘ ਬਬਰ, ਜਸਬੀਰ ਸਿੰਘ, ਇਕਬਾਲ ਸਿੰਘ ਡਿੰਪਲ ਅਤੇ ਹੈਡ ਗ੍ਰੰਥੀ ਤੇ ਕੀਰਤਨੀਏ ਭਾਈ ਹੀਰਾ ਸਿੰਘ ਨਿਮਾਣਾ ਆਦਿ ਹਾਜ਼ਰ ਸਨ।