Home crime ਖੰਨਾ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ

ਖੰਨਾ ਪੁਲਿਸ ਨੇ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ

35
0


ਖੰਨਾ(ਰਾਜੇਸ ਜੈਨ)ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ। ਇਸ ਕੋਲੋਂ ਹਥਿਆਰ ਖਰੀਦਣ ਵਾਲੇ ਲੁਧਿਆਣਾ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਚ 3 ਪਿਸਤੌਲ, 44 ਜਿੰਦਾ ਰੌਂਦ ਅਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ।

  • ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਮੁਖਬਰ ਦੀ ਸੂਚਨਾ ‘ਤੇ ਲੁਧਿਆਣਾ ਦੇ ਰਹਿਣ ਵਾਲੇ ਵਰੁਨ ਸੂਰੀ ਅਤੇ ਅਮਨਦੀਪ ਸਿੰਘ ਖੁਰਾਣਾ ਨੂੰ ਗ੍ਰਿਫਤਾਰ ਕੀਤਾ ਸੀ। ਇਹ ਦੋਵੇਂ ਫਾਰਚੂਨਰ ਗੱਡੀ ਚ ਜਾ ਰਹੇ ਸੀ। ਵਰੁਨ ਕੋਲੋਂ 32 ਬੋਰ ਦਾ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਸੀ। ਅਮਨਦੀਪ ਖੁਰਾਣਾ ਕੋਲੋਂ 2 ਜਿੰਦਾ ਕਾਰਤੂਸ ਮਿਲੇ ਸੀ। ਪੜਤਾਲ ਦੌਰਾਨ ਸਾਮਣੇ ਆਇਆ ਸੀ ਕਿ ਇਹ ਦੋਵੇਂ ਨਾਜਾਇਜ ਅਸਲਾ ਰਾਜਸਥਾਨ ਦੇ ਗੰਗਾ ਨਗਰ ਜਿਲ੍ਹੇ ਚ ਰਹਿਣ ਵਾਲੇ ਦੀਪਕ ਕੁਮਾਰ ਦੀਪੂ ਕੋਲੋਂ ਲੈ ਕੇ ਆਏ ਸੀ। ਇਸਤੋਂ ਬਾਅਦ ਪੁਲਿਸ ਨੇ ਦੀਪੂ ਨੂੰ ਇਸ ਮਾਮਲੇ ਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ। ਦੀਪੂ ਕੋਲੋਂ 2 ਪਿਸਤੌਲ ਅਤੇ 40 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਮਾਮਲੇ ਚ ਵਰੁਨ ਸੂਰੀ ਅਤੇ ਅਮਨਦੀਪ ਖੁਰਾਣਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਦਕਿ ਦੀਪੂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here