Home Education ਕਿਸ਼ਤੀ ‘ਚ ਬੈਠ ਕੇ ਸਤਲੁਜ ਪਾਰ ਸਕੂਲ ਪੁੱਜੇ ਸਿੱਖਿਆ ਮੰਤਰੀ ਬੈਂਸ

ਕਿਸ਼ਤੀ ‘ਚ ਬੈਠ ਕੇ ਸਤਲੁਜ ਪਾਰ ਸਕੂਲ ਪੁੱਜੇ ਸਿੱਖਿਆ ਮੰਤਰੀ ਬੈਂਸ

46
0

ਬਾਰਡਰ ਤੋਂ 3 ਕਿੱਲੋਮੀਟਰ ਦੂਰ ਹੈ ਪ੍ਰਾਇਮਰੀ ਸਕੂਲ ਚੰਨਣਵਾਲਾ
ਫਿਰੋਜ਼ਪੁਰ (ਅਸਵਨੀ) ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਕਾਲੂ ਵਾਲਾ ਦੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ, ਜਿੱਥੇ ਵਿਦਿਆਰਥੀ ਕਿਸ਼ਤੀ ਰਾਹੀਂ ਸਤਲੁਜ ਪਾਰ ਕਰਕੇ ਸਕੂਲ ਆਉਂਦੇ ਹਨ। ਸਰਹੱਦ ਤੋਂ 3 ਕਿਲੋਮੀਟਰ ਦੂਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲਾ ਵਿਖੇ ਬੀਤੀ ਸ਼ਾਮ ਸਾਲਾਨਾ ਸਮਾਗਮ ਕਰਵਾਇਆ ਗਿਆ | ਇਹ ਪ੍ਰੋਗਰਾਮ ਸਾਂਝ ਦੇ ਨਾਂ ‘ਤੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ |

ਇਸ ਦੌਰਾਨ ਸਿੱਖਿਆ ਮੰਤਰੀ ਨੇ ਇਸ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਦੱਸ ਦੇਈਏ ਕਿ ਇਹ ਸਕੂਲ ਪਹਿਲਾ ਸਮਾਰਟ ਸਕੂਲ ਬਣਨ ਦੀ ਸ਼੍ਰੇਣੀ ਵਿਚ ਸ਼ਾਮਲ ਹੋਣ ਵਾਲਾ ਪਹਿਲਾ ਸਕੂਲ ਸੀ। ਸਰਹੱਦ ਦੇ ਬਹੁਤ ਨੇੜੇ ਹੋਣ ਦੇ ਬਾਵਜੂਦ ਸਕੂਲ ਦੀ ਦਿੱਖ ਲਗਾਤਾਰ ਬਦਲ ਰਹੀ ਹੈ। ਚੱਲਦੇ ਸਕੂਲ ‘ਚ ਵਿਦਿਆਰਥੀਆਂ ਨਾਲ ਡੈਸਕ ‘ਤੇ ਬੈਠ ਕੇ ਸਿੱਖਿਆ ਮੰਤਰੀ ਨੇ ਅਧਿਆਪਕ ਵੱਲੋਂ ਕਰਵਾਈ ਜਾ ਰਹੀ ਪੜ੍ਹਾਈ ਨੂੰ ਦੇਖਿਆ।

LEAVE A REPLY

Please enter your comment!
Please enter your name here