Home Education ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਇਆ

ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਇਆ

63
0


ਜਗਰਾਉਂ, 6 ਅਪ੍ਰੈਲ ( ਭਗਵਾਨ ਭੰਗੂ) -ਪਵਨਸੁਤ ਸ੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਬਹੁਤ ਹੀ ਸ਼ਰਧਾ ਭਾਵ ਨਾਲ ਨਾਲ ਮਨਾਇਆ ਗਿਆ । ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਅਤੇ ਜੋਤ ਪ੍ਰਜੱਵਲਤ ਕਰ ਕੇ ਕੀਤੀ ਗਈ।ਅਧਿਆਪਕਾ ਸੁਮਨ ਨੇ ਸ੍ਰੀ ਹਨੂੰਮਾਨ ਜਨਮ ਉਤਸਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਪ੍ਰੈਲ ਪਵਨਸੁਤ, ਸੰਕਟਮੋਚਨ ਅਤੇ ਭਗਵਾਨ ਸ਼ਿਵ ਜੀ ਦੇ ਰੁਦਰ ਅਵਤਾਰ ਭਗਵਾਨ ਬਜਰੰਗ ਬਲੀ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ। ਰਾਮ ਭਗਤ ਹਨੂੰਮਾਨ ਨੂੰ ਕਲਯੁੱਗ ਦੇ ਦੇਵਤਾ ਤੇ ਜਲਦੀ ਹੀ ਖੁਸ਼ ਹੋਣ ਵਾਲੇ ਦੇਵਤਾ ਮੰਨਿਆ ਗਿਆ ਹੈ।ਹਨੂੰਮਾਨ ਜੀ ਨੂੰ ਭਗਵਾਨ ਸ਼ਿਵ ਜੀ ਦੇ ਗਿਆਰਵੇਂ ਅਵਤਾਰ ਮੰਨਿਆ ਜਾਂਦਾ ਹੈ ।ਇਸ ਲਈ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆਂ ਨੂੰ ਭਗਵਾਨ ਹਨੂੰਮਾਨ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ। ਅਧਿਆਪਕਾਂ ਨਰੇਸ਼ ,ਨੀਲਮ, ਸੁਮਨ ਨੇ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ।ਜਿਸ ਵਿੱਚ ਬਾਕੀ ਅਧਿਆਪਕ ਅਤੇ ਬੱਚਿਆਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।
ਉਪਰੰਤ ਆਰਤੀ ਗਾਈ ਗਈ। ਫਿਰ ਬੱਚਿਆਂ ਨੂੰ ਪ੍ਰਸ਼ਾਦ ਵੰਡ ਕੇ ਇਸ ਧਾਰਮਿਕ ਦਿਹਾੜੇ ਦਾ ਸਮਾਪਨ ਕੀਤਾ ਗਿਆ।
ਪ੍ਰਿੰਸੀਪਲ ਨੀਲੂ ਨਰੂਲਾ ਨੇ ਇਸ ਪਵਿੱਤਰ ਦਿਹਾੜੇ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਤਿਉਹਾਰਾਂ ਤੇ ਮੇਲੇ ਸਾਡੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹਨ ਤੇ ਇਹ ਹੀ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜੇ ਰੱਖਦੇ ਹਨ।

LEAVE A REPLY

Please enter your comment!
Please enter your name here