Home ਖੇਤੀਬਾੜੀ ਓਪਨ ਯੂਨੀਵਰਸਿਟੀ ਨੇ ਮੈਡੀਕਲ ਕੈਂਪ ਲਗਾਇਆ

ਓਪਨ ਯੂਨੀਵਰਸਿਟੀ ਨੇ ਮੈਡੀਕਲ ਕੈਂਪ ਲਗਾਇਆ

58
0


ਪਟਿਆਲਾ (ਲਿਕੇਸ ਸ਼ਰਮਾ ) ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਰੋਟਰੀ ਕਲੱਬ, ਪਟਿਆਲਾ ਦੇ ਸਹਿਯੋਗ ਨਾਲ ਪਿੰਡ ਕਲਿਆਣ ਵਿਖੇ ਇੱਕ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਉਨਾਂ੍ਹ ਨੇ ਪਿੰਡ ਦੇ ਵਸਨੀਕਾਂ ਨੂੰ ਵਿਆਪਕ ਵਿਸ਼ੇਸ਼ ਦੇਖ ਭਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍. ਕਰਮਜੀਤ ਸਿੰਘ ਨੇ ਕਿਹਾ, “ਯੂਨੀਵਰਸਿਟੀ ਸਮਾਜ ਦੀ ਸੇਵਾ ਦੇ ਉਦੇਸ਼ ‘ਤੇ ਕੰਮ ਕਰ ਰਹੀ ਹੈ। ਇਸ ਕੈਂਪ ਦਾ ਪਿੰਡ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨਾਂ੍ਹ ਮਰੀਜ਼ਾਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਦੀ ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਾਕਟਰਾਂ ਦੇ ਪੈਨਲ ਨੇ ਕਲਿਆਣ ਪਿੰਡ ਦੇ ਕਈ ਵਸਨੀਕਾਂ ਦੀ ਜਾਂਚ ਕੀਤੀ। ਇਸ ਕੈਂਪ ਨੇ ਵਸਨੀਕਾਂ ਨੂੰ ਦੰਦਾਂ ਅਤੇ ਨਿੱਜੀ ਸਫਾਈ ਦੇ ਮਹੱਤਵ, ਓਰਲ ਰੀਹਾਈਡਰੇਸ਼ਨ ਥੈਰੇਪੀ ਅਤੇ ਬਿਮਾਰੀਆਂ ਦੇ ਜੋਖਮ ਦੇ ਕਾਰਕਾਂ ਬਾਰੇ ਜਾਗਰੂਕ ਕੀਤਾ। ਕੈਂਪ ਵਾਲੀ ਥਾਂ ‘ਤੇ ਹੀ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ। ਡਾਕਟਰਾਂ ਦੀ ਟੀਮ ਨੂੰ ਪੋ੍. ਕਰਮਜੀਤ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਰਜਿਸਟਰਾਰ ਪੋ੍. ਮਨਜੀਤ ਸਿੰਘ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਿਹਤ ਸੇਵਾਵਾਂ ਨੂੰ ਲੋੜਵੰਦਾਂ ਦੇ ਘਰ-ਘਰ ਪਹੁੰਚਾਉਣ ‘ਚ ਯੋਗਦਾਨ ਪਾ ਸਕਦੀਆਂ ਹਨ। ਜਾਂਚ ਕਰਨ ਵਾਲੇ ਡਾਕਟਰਾਂ ਦੇ ਪੈਨਲ ‘ਚ ਡਾ: ਬੀ.ਐਸ. ਸੋਹਲ, ਡਾ: ਏ.ਐਸ. ਗਰੋਵਰ, ਡਾ: ਜੇਪੀਐਸ ਸੋਢੀ, ਡਾ: ਕੀਰਤਪਾਲ ਕੌਰ, ਡਾ: ਅਨੁ ਪ੍ਰਭਾ, ਡਾ: ਵਿਸ਼ਾਲ ਚੋਪੜਾ, ਡਾ: ਸਤਿਆਨੰਦ ਸ਼ਾਮਲ ਸਨ। ਇਸ ਮੌਕੇ ਚੀਫ ਇੰਜੀ. ਐੱਚਐੱਸ ਤਲਵਾੜ, ਸਕੱਤਰ ਐਸ.ਕੇ. ਭਾਰਦਵਾਜ ਤੇ ਡੀਨ ਅਕਾਦਮਿਕ ਮਾਮਲੇ ਪੋ੍: ਗੁਰਦੀਪ ਸਿੰਘ ਬੱਤਰਾ ਸਮੇਤ ਅਧਿਆਪਕ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here