ਸੁਨਾਮ(ਭੰਗੂ)ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਤਹਿਤ ਵਿਦਿਆਰਥੀਆਂ ਨੇ ਵੀਰਵਾਰ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਗੇਟ ਅੱਗੇ ਸਰਕਾਰ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਲਿ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਆਗੂ ਸੁਖਦੀਪ ਸਿੰਘ ਹਥਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹੁਣ ਸਿੱਖਿਆ ਨੂੰ ਉੱਚ ਘਰਾਣਿਆਂ ਤੱਕ ਹੀ ਸੀਮਤ ਰੱਖਣਾ ਚਾਹੁੰਦੀ ਹੈ। ਗ.ਰੀਬਾਂ ਨੂੰ ਸਿੱਖਿਆ ਦੇਣ ਦੇ ਹੱਕ ਵਿੱਚ ਨਹੀਂ ਜਦ ਕਿ ਸਿੱਖਿਆ ਹੀ ਇੱਕ ਉਹ ਹਥਿਆਰ ਹੈ ਜਿਸ ਨਾਲ ਅਸੀਂ ਆਪਣੀ ਜਿੰਦਗੀ ਦੀ ਹਰ ਲੜ੍ਹਾਈ ਨੂੰ ਨਜਿੱਠ ਸਕਦੇ ਹਾਂ ਪੰ੍ਤੂ ਇਹ ਨਹੀਂ ਚਾਹੁੰਦੇ ਕਿ ਗ.ਰੀਬ ਪਰਿਵਾਰਾਂ ਦੇ ਬੱਚੇ ਪੜ੍ਹ ਲਿਖ ਜਾਣ। ਉਨ੍ਹਾਂ ਕਿਹਾ ਕਿ 1991-92 ਵਿੱਚ ਸਰਕਾਰ 80 ਫੀਸਦੀ ਯੂਨੀਵਰਸਿਟੀ ਦਾ ਖਰਚਾ ਆਪ ਚੁੱਕਦੀ ਸੀ ਅਤੇ 20 ਫੀਸਦੀ ਯੂਨੀਵਰਸਿਟੀ ਵਿਦਿਆਰਥੀਆਂ ਤੋਂ ਇਕੱਠਾ ਕਰਦੀ ਸੀ ਪਰੰਤੂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰਾਂ ਯੂਨੀਵਰਸਿਟੀ ਦੀ ਗ੍ਾਂਟ ਘਟਾਉਂਦੇ ਹੋਏ ਇਸਨੂੰ ਖਾਤਮੇ ਵੱਲ ਧੱਕਿਆ ਹੈ। 2022-23 ਵਿੱਚ ਯੂਨੀਵਰਸਿਟੀ ਦਾ ਘਾਟਾ 207 ਕਰੋੜ ਸੀ ਤੇ ਇਸੇ 29 ਮਾਰਚ ਨੂੰ ਯੂਨੀਵਰਸਿਟੀ ਵੱਲੋਂ 2023-24 ਦੇ ਪੇਸ਼ ਬਜਟ ਵਿੱਚ ਇਹ ਘਾਟਾ 285 ਕਰੋੜ ਤੱਕ ਪਹੁੰਚ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਅਸਲ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣਾ ਹੀ ਨਹੀਂ ਚਾਹੁੰਦੀ ਜਿਸ ਦਾ ਪ੍ਰਤੱਖ ਪ੍ਰਮਾਣ 10 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਸਾਲ 2023-24 ਦੇ ਬਜ਼ਟ ਵਿੱਚ ਉਚੇਰੀ ਸਿੱਖਿਆ ਨੂੰ ਨਿਗੂਣੀ ਗ੍ਾਂਟ ਜਾਰੀ ਕਰਨ ਤੋਂ ਮਿਲਦਾ ਹੈ।ਇਸ ਮੌਕੇ ਹਰਸ਼ਦੀਪ ਕੌਰ , ਸੰਦੀਪ ਬਾਂਸਲ ਗੋਬਿੰਦਗੜ, ਸੰਦੀਪ ਕੌਰ,ਨਵਜੋਤ ਕੌਰ,ਗੁਰਪ੍ਰਰੀਤ ਕੌਰ ਕਰਨਵੀਰ ਸਿੰਘ,ਹਰਜਿੰਦਰ ਸਿੰਘ,ਗੁਰਪ੍ਰਰੀਤ ਸਿੰਘ,ਪਰਦੀਪ ਸਿੰਘ,ਨਿਰਮਲ ਸਿੰਘ ਆਦਿ ਹਾਜ਼ਰ ਸਨ।