ਜਗਰਾਉਂ, 6 ਅਪ੍ਰੈਲ ( ਭਗਵਾਨ ਭੰਗੂ, ਰੋਹਿਤ ਗੋਇਲ)-ਨਗਰ ਕੌਂਸਲ ਜਗਰਾਓਂ ਵਿਖੇ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.),ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਦੇਸ਼ ਕੁਮਾਰ ਕਾਲੜਾ, ਜੁਆਂਇੰਟ ਡਿਪਟੀ ਡਾਇਰੇਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਜਗਰਾਉਂ ਸ਼ਹਿਰ ਨੂੰ ਸਵੱਛ ਸਰਵੇਖਣ ਤਹਿਤ ਸ਼ਹਿਰ ਦੇ ਵੱਖ-ਵੱਖ ਜਗ੍ਹਾ ਜਿਵੇ ਕਿ ਪਿੱਟ ਸਾਇਟ, ਐਮ.ਆਰ.ਐਫ ਸੈਂਟਰ, ਪਬਲਿਕ ਟੁਆਇਲਟ ਅਤੇ ਡੰਪ ਸਾਈਟ ਆਦਿ ਦੀ ਚੈਕਿੰਗ ਕੀਤੀ ਗਈ। ਰਾਦੇਸ਼ ਕੁਮਾਰ ਕਾਲੜਾ, ਜੁਆਇੰਟ ਡਿਪਟੀ ਡਾਇਰੇਕਟਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਨਗਰ ਕੌਂਸਲ ਜਗਰਾਉਂ ਵੱਲੋਂ ਸਫਾਈ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਮੋਜੂਦਾ ਸਥਿਤੀ ਤੇ ਤੱਸਲੀ ਪ੍ਰਗਟਾਈ ਗਈ। ਉਹਨਾਂ ਵੱਲੋਂ ਮਨੋਹਰ ਸਿੰਘ ਕਾਰਜ ਸਾਧਕ ਅਫਸਰ, ਕੁਲਜੀਤ ਸਿੰਘ ਸੁਪਰਡੇਂਟ ਸੈਨੀਟੇਸ਼ਨ, ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਵੱਖ-ਵੱਖ ਸਫਾਈ ਦੇ ਕੰਮਾਂ ਸਬੰਧੀ ਮੋਕੇ ਵੀ ਚੈਕ ਕੀਤੇ ਗਏ। ਜਤਿੰਦਰਪਾਲ ਰਾਣਾ, ਪ੍ਰਧਾਨ ਨਗਰ ਕੌਂਸਲ ਅਤੇ ਮਨੋਹਰ ਸਿੰਘ ਕਾਰਜ ਸਾਧਕ ਅਫਸਰ ਵੱਲੋਂ ਕਿਹਾ ਗਿਆ ਕਿ ਸ਼ਹਿਰ ਅੰਦਰ ਸਫਾਈ ਦਾ ਕੰਮਕਾਜ ਕਾਫੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਦੀ ਸਫਾਈ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਜਗਰਾਉਂ ਸ਼ਹਿਰ ਨੂੰ ਹੋਰ ਵੀ ਸਾਫ-ਸੁਥਰਾ ਬਣਾ ਕੇ ਸਰਵੇਖਣ ਵਿੱਚ ਉੱਚ ਰੈਕਿੰਗ ਪ੍ਰਾਪਤ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।ਇਸ ਮੌਕੇ ਤੇ ਉਕਤ ਤੋਂ ਇਲਾਵਾ ਅਸ਼ੋਕ ਕੁਮਾਰ ਜੂਨੀਅਰ ਇੰਜੀਨੀਅਰ, ਮੈਡਮ ਸ਼ਿਖਾ ਬਿਲਡਿੰਗ ਇੰਸਪੈਕਟਰ, ਅਭੇ ਜੋਸ਼ੀ ਅਕਾਉਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਮੈਡਮ ਨਵਜੀਤ ਕੌਰ ਕਲਰਕ, ਹਰਦੀਪ ਸਿੰਘ ਢੋਲਣ, ਬੇਅੰਤ ਸਿੰਘ, ਮੇਜਰ ਕੁਮਾਰ, ਜਗਮੋਹਨ ਸਿੰਘ ਕਲਰਕ, ਮੈਡਮ ਸੀਮਾ ਸੀ.ਐਫ, ਮੈਡਮ ਗਗਨਦੀਪ ਖੁੱਲਰ ਕਲਰਕ, ਗਗਨਦੀਪ ਸਿੰਘ ਧੀਰ, ਗੁਰਦੀਪ ਸਿੰਘ, ਮਨੀ, ਸਰਬਜੀਤ ਕੌਰ, ਜਸਪ੍ਰੀਤ ਕੌਰ, ਮੋਟੀਵੇਟਰ, ਗੁਰਮੀਤ ਸਿੰਘ, ਦਵਿੰਦਰ ਸਿੰਘ ਗਰਚਾ ਹਾਜ਼ਰ ਸਨ ।