Home Political ਲੁੱਟਾਂ-ਖੋਹਾਂ ਕਤਲੋਗਾਰਤ ਜੋਰਾਂ ਤੇ ਪੰਜਾਬ ‘ਚ ਕੋਈ ਵੀ ਸੁਰੱਖਿਅਤ ਨਹੀਂ : ਲੌਂਗੋਵਾਲ

ਲੁੱਟਾਂ-ਖੋਹਾਂ ਕਤਲੋਗਾਰਤ ਜੋਰਾਂ ਤੇ ਪੰਜਾਬ ‘ਚ ਕੋਈ ਵੀ ਸੁਰੱਖਿਅਤ ਨਹੀਂ : ਲੌਂਗੋਵਾਲ

45
0


ਲਹਿਰਾਗਾਗਾ (ਵਿਕਾਸ ਮਠਾੜੂ)ਪੰਜਾਬ ਦੇ ਹਾਲਾਤ ਦਿਨੋ-ਦਿਨ ਮਾੜੇ ਹੁੰਦੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਪੁਲਸ ਦੇ ਹੱਥ ਖੜ੍ਹੇ ਹਨ, ਲੁੱਟਾਂ-ਖੋਹਾਂ ਕਤਲੋਗਾਰਤ ਜੋਰਾਂ ਤੇ ਹੈ। ਇਹ ਵਿਚਾਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਥਾਨਕ ਗੁਰੂ ਘਰ ਵਿਖੇ ਰਜਿੰਦਰ ਸਿੰਘ ਬਿੱਟੂ ਨੂੰ ਰਸੀਵਰ ਨਿਯੁਕਤ ਕਰਨ ਸਮੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਮਾਨ ਸਰਕਾਰ ਤੇ ਹੋਰ ਸ਼ਬਦੀ ਹਮਲੇ ਕਰਦਿਆਂ ਅਤੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ, ਪੰਜਾਬ ਵਿੱਚ 1980 ਵਾਲੇ ਹਾਲਾਤ ਬਣਦੇ ਜਾ ਰਹੇ ਹਨ, ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਸੂਬੇ ਦੇ ਲੋਕ ਪੰਜਾਬ ਵਿੱਚ ਆਪ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਅਤੇ ਇਕ ਸਾਲ ਦੇ ਸਮੇਂ ਵਿੱਚ ਹੀ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ। ਲੌਂਗੋਵਾਲ ਨੇ ਅੱਗੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਅਤੇ ਦੂਜੇ ਸੂਬਿਆਂ ਵਿੱਚ ਇਤਸ਼ਹਿਾਰ ਬਾਜੀ ਤੇ 700 ਕਰੋੜ ਰੁਪਏ ਖਰਚ ਦਿੱਤੇ ਹਨ। ਪਰੰਤੂ ਦੂਜੇ ਪਾਸੇ ਸਿੱਖਿਆ ਅਤੇ ਸਿਹਤ ਮਹਿਕਮੇ ਦਾ ਬੁਰਾ ਹਾਲ ਹੈ। ਪਹਿਲਾਂ ਤੋਂ ਚੱਲ ਰਹੀਆਂ ਡਿਸਪੈਂਸਰੀਆਂ ਉੱਤੇ ਫੱਟੇ ਲਾਕੇ ਮੁਹੱਲਾ ਕਲੀਨਿਕ ਖੋਲ ਦਿੱਤੇ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਨਾਂ ਟੈਸਟ ਨਾਂ ਦਵਾਈਆਂ ਨਾ ਹੀ ਪੂਰੇ ਡਾਕਟਰ ਮੌਜੂਦ ਹਨ। ਇਥੋਂ ਤੱਕ ਸੂਬਾ ਸਰਕਾਰ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਏ ਦਾ ਵੀ ਗਲਾ ਘੁੱਟ ਰਹੀ ਹੈ। ਜੋ ਵੀ ਚੈਨਲ ਜਾਂ ਪੱਤਰਕਾਰ ਸੱਚਾਈ ਪੇਸ਼ ਕਰਦਾ ਹੈ ਉਸ ਉਤੇ ਕੇਸ ਬਣਾ ਕੇ ਚੈਨਲ ਬੰਦ ਕਰ ਦਿੱਤਾ ਜਾਂਦਾ ਹੈ। ਉਹਨਾਂ ਗੁਰੂ ਘਰ ਦਾ ਰਸੀਵਰ ਨਿਯੁਕਤ ਕਰਨ ਸਬੰਧੀ ਕਿਹਾ ਕਿ, ਪਹਿਲਾਂ ਭਾਈ ਮਨਜੀਤ ਸਿੰਘ ਨੇ ਰਸੀਵਰ ਵਜੋਂ ਵਧੀਆਂ ਸੇਵਾ ਕੀਤੀ ਹੈ। ਹੁਣ ਭਾਈ ਰਜਿੰਦਰ ਸਿੰਘ ਬਿੱਟੂ ਜੋ ਗੁਰੂ ਘਰ ਦੇ ਸੇਵਾਦਾਰ ਵੀ ਹਨ, ਨੂੰ ਰਸੀਵਰ ਨਿਯੁਕਤ ਕੀਤਾ ਹੈ। ਇਸ ਸਮੇਂ ਰਸੀਵਰ ਰਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਜੋ ਗੁਰੂਘਰ ਦੇ ਰਸੀਵਰ ਦੀ ਸੇਵਾ ਮਿਲੀ ਹੈ, ਮੈਂ ਇਸ ਸੇਵਾ ਨੂੰ ਪੂਰੇ ਤਨ ਮਨ ਧਨ ਨਾਲ ਨਿਭਾਵਾਂਗਾ। ਇਸ ਸਮੇਂ ਉਨ੍ਹਾਂ ਨਾਲ ਕੌਂਸਲਰ ਕਪਲਾਸ ਤਾਇਲ, ਪ੍ਰਧਾਨ ਗੁਰਮੀਤ ਸਿੰਘ ਖਾਈ, ਆਸ਼ੂ ਜਿੰਦਲ, ਪ੍ਰਰੀਤ ਮਹਿੰਦਰ ਸਿੰਘ ਪਿਸੋਰ, ਬੀਬੀ ਪਰਮਜੀਤ ਕੌਰ ਭੰਗੂ ਸਮੇਤ ਹੋਰ ਵੀ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here