Home ਧਾਰਮਿਕ ਖੋਜੇਵਾਲਾ ਚਰਚ ਵਿਖੇ ਜਸ਼ਨ-ਏ-ਨਜ਼ਾਤ ਪੋ੍ਗਰਾਮ ਸ਼ਾਨੋ ਸ਼ੌਕਤ ਨਾਲ ਮਨਾਇਆ

ਖੋਜੇਵਾਲਾ ਚਰਚ ਵਿਖੇ ਜਸ਼ਨ-ਏ-ਨਜ਼ਾਤ ਪੋ੍ਗਰਾਮ ਸ਼ਾਨੋ ਸ਼ੌਕਤ ਨਾਲ ਮਨਾਇਆ

31
0

ਕਪੂਰਥਲਾ (ਧਰਮਿੰਦਰ ) ਦਿ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਈਸਟਰ ਦਾ ਦਿਹਾੜਾ ਜਸ਼ਨ-ਏ-ਨਜ਼ਾਤ ਪੋ੍ਗਰਾਮ ਦੇ ਨਾਂ ਨਾਲ ਸਮੂਹ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਪਾਸਟਰ ਹਰਪ੍ਰਰੀਤ ਦਿਓਲ ਨੇ ਪੰਡਾਲ ‘ਚ ਵੱਡੇ ਇਕੱਠ ਦੇ ਰੂਪ ‘ਚ ਬੈਠੀ ਸੰਗਤ ਨੂੰ ਈਸਟਰ ਦੀ ਵਧਾਈ ਦਿੱਤੀ ਤੇ ਪਾਸਟਰ ਦਿਓਲ ਨੇ ਕਿਹਾ ਕਿ ਮਸੀਹ ਭਾਈਚਾਰੇ ਵਿਚ ਈਸਟਰ ਦੀ ਬਹੁਤ ਮਹੱਤਤਾ ਹੈ। ਕ੍ਰਿਸਮਸ ਤੋਂ ਬਾਅਦ ਈਸਟਰ ਵਾਲੇ ਦਿਨ ਨੂੰ ਪ੍ਰਭੂ ਿਯਸੂ ਮਸੀਹ ਦੇ ਹੋਏ ਦੋਬਾਰਾ ਜਨਮ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਯੇਰੂਸ਼ਲਮ ਦੇ ਪਹਾੜਾਂ ਦੀ ਚੋਟੀ ‘ਤੇ ਿਯਸੂ ਮਸੀਹ ਨੂੰ ਜਿਉਂਦੇ ਹੀ ਕਿੱਲ ਠੋਕ ਕੇ ਸੂਲ਼ੀ ‘ਤੇ ਟੰਗ ਦਿੱਤਾ ਸੀ, ਜਿਸ ਦਿਨ ਸੂਲੀ ‘ਤੇ ਟੰਗਿਆ ਸੀ, ਉਸ ਦਿਨ ਸ਼ੁੱਕਰਵਾਰ ਸੀ, ਜਿਸ ਨੂੰ ਅੱਜ ਅਸੀਂ ਗੁੱਡ ਫਰਾਈ ਡੇ ਦੇ ਤੌਰ ‘ਤੇ ਮਨਾਉਂਦੇ ਹਾਂ। ਸ਼ੁੱਕਰਵਾਰ ਤੋਂ ਤੀਜੇ ਦਿਨ ਐਤਵਾਰ ਨੂੰ ਪ੍ਰਭੂ ਿਯਸੂ ਮਸੀਹ ਜਿਉਂਦੇ ਹੋ ਗਏ ਸਨ ਤੇ 40 ਦਿਨ ਤਕ ਆਪਣੇ ਚੇਲਿਆਂ ਨਾਲ ਰਹੇ। ਗੁੱਡ ਫਰਾਈ ਡੇ ਤੋਂ ਬਾਅਦ ਐਤਵਾਰ ਨੂੰ ਈਸਟਰ ਡੇ ਮਨਾਇਆ ਜਾਂਦਾ ਹੈ। ਇਸ ਦਿਨ ਮਸੀਹ ਪੇ੍ਮੀ ਇਕ ਦੂਜੇ ਨੂੰ ਉਪਹਾਰ ਦਿੰਦੇ ਹਨ ਤੇ ਪਿਆਰ ਵੰਡਦੇ ਹਨ। ਇੰਨੀ ਗੱਲ ਸੁਣ ਕੇ ਇਸ ਦੌਰਾਨ ਚਲਦੇ ਪ੍ਰਵਚਨਾਂ ਵਿਚ ਹਜ਼ਾਰਾਂ ਹੀ ਸੰਗਤਾਂ ਨੇ ਹਾਲੇਲੂਯਾਹ ਦੇ ਨਾਰਿਆਂ ਨਾਲ ਮਾਹੌਲ ਨੂੰ ਰੰਗੀਨ ਤੇ ਰੂਹਾਨੀਅਤ ਭਰਿਆ ਬਣਾ ਦਿੱਤਾ। ਸੰਗਤ ਦੇ ਚਿਹਰਿਆਂ ਤੇ ਇਕ ਵੱਖਰੀ ਹੀ ਖੁਸ਼ੀ ਦੀ ਝਲਕ ਨਜ਼ਰ ਆ ਰਹੀ ਸੀ। ਇਕ ਵੱਡੀ ਖੁਸ਼ੀ ਨੂੰ ਮਹਿਸੂਸ ਕੀਤਾ ਗਿਆ। ਜ਼ਿਕਰਯੋਗ ਹੈ ਕਿ 21 ਦਿਨ ਲਗਾਤਾਰ ਚਰਚ ਵਿਚ ਵਰਤ ਪ੍ਰਰਾਰਥਨਾ ਦੇ ਪੋ੍ਗਰਾਮ ਚਲਦੇ ਰਹੇ ਤੇ ਸੰਗਤ ਲਈ ਲੰਗਰਾਂ ਦੀਆਂ ਸੇਵਾਵਾਂ ਵੀ ਖੂਬ ਚਲੀਆਂ, ਇਨ੍ਹਾਂ 21 ਦਿਨਾਂ ਦੌਰਾਨ ਵਿਸ਼ੇਸ਼ ਵਰਤ ਪ੍ਰਰਾਰਥਨਾਵਾਂ ਵਿਚ ਦੁਖੀਆਂ, ਬਿਮਾਰਾਂ, ਲਾਚਾਰਾਂ, ਬੇ-ਸਹਾਰਿਆਂ, ਬੇ-ਅੌਲਾਦ ਦੁਖੀ ਤੇ ਮਾਨਸਿਕ ਪਰੇਸ਼ਾਨੀਆਂ ਨਾਲ ਿਘਰੇ ਲੋਕਾਂ ਲਈ ਪਾਸਟਰ ਦਿਓਲ ਜੀ ਨੇ ਹਰ ਰੋਜ਼ ਸਮੂਹ ਸੰਗਤ ਲਈ ਪ੍ਰਰਾਰਥਨਾ ਕੀਤੀਆਂ। ਇਸ ਮੌਕੇ ਦਿ ਓਪਨ ਡੋਰ ਚਰਚ ਖੋਜੇਵਾਲਾ ਦੀਆਂ ਮੈਨੇਜਮੈਂਟ ਪ੍ਰਬੰਧਕੀ ਟੀਮਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਹਾਜ਼ਰ ਰਹੀਆਂ। ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ, ਬਿਸ਼ਪ ਸਮੂਏਲ ਸੋਨੀ ਪੀਸੀਪੀਸੀ, ਪਾਸਟਰ ਧਰਮਿੰਦਰ ਬਾਜਵਾ ਪੀਸੀਪੀਸੀ, ਸੈਕ੍ਰੇਟਰੀ ਲਖਵਿੰਦਰ ਮੱਟੂ ਪੀਸੀਪੀਸੀ, ਪਾਸਟਰ ਦੀਪਕ ਸਲਾਹਕਾਰ ਪੀਸੀਪੀਸੀ, ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀਸੀਪੀਸੀ, ਪ੍ਰਧਾਨ ਜੈ ਰਾਮ, ਪਾਸਟਰ ਸੰਦੀਪ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਬਲਵਿੰਦਰ ਬਿੱਟੂ, ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here