ਜਗਰਾਉਂ, 3 ਮਈ ( ਵਿਕਾਸ ਮਠਾੜੂ)-ਜੀ. ਐਚ. ਜੀ. ਅਕੈਡਮੀ ਵਿਖੇ ਪ੍ਰਿੰਸੀਪਲ ਰਮਨਜੋਤ ਕੌਰ ਦੀ ਅਗਵਾਈ ਵਿੱਚ ਨਵੇਂ ਦਾਖਲ ਹੋਏ ਬੱਚਿਆਂ ਲਈ ਬਹੁਤ ਹੀ ਰੋਮਾਂਚਕ ‘ਸਵਾਗਤ ਪਾਰਟੀ’ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਨੇ ਰੀਬਨ ਕੱਟ ਕੇ ਪ੍ਰੋਗ੍ਰਾਮ ਦਾ ਆਗਾਜ਼ ਕੀਤਾ। ਛੋਟੇ – ਛੋਟੇ ਬੱਚਿਆਂ ਨੇ ਪ੍ਰਿੰਸੀਪਲ ਮੈਡਮ ਨਾਲ ਮਿਲ ਕੇ ਕੇਕ ਕੱਟਿਆ ਅਤੇ ਕੇਕ ਦਾ ਆਨੰਦ ਮਾਨਣ ਤੋਂ ਬਾਅਦ ਨੰਨ੍ਹੇ – ਮੁੰਨੇ ਬੱਚਿਆਂ ਨੇ ਪ੍ਰਿੰਸੀਪਲ ਤੇ ਅਧਿਆਪਕਾਂ ਨਾਲ ਡਾਂਸ ਕੀਤਾ। ਇਸ ਤੋਂ ਬਾਅਦ ਹਰ ਇਕੱਲੇ – ਇਕੱਲੇ ਬੱਚੇ ਦੀ ਸੈਲਫੀ ਸਟੈਂਡ ਤੇ ਫੋਟੋ ਕੀਤੀ ਗਈ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਬੱਚਿਆਂ ਲਈ ਵੈਲਕਮ ਪਾਰਟੀ ਕਰਨ ਦਾ ਮਕਸਦ ਬੱਚਿਆਂ ਵਿੱਚ ਸਕੂਲ ਪ੍ਰਤੀ ਲਗਾਓ ਪੈਦਾ ਕਰਨਾ ਹੈ ਤਾਂ ਕਿ ਉਨ੍ਹਾਂ ਦੇ ਮਨਾਂ ਅੰਦਰ ਸਕੂਲ ਆਉਣ ਪ੍ਰਤੀ ਡਰ ਦੀ ਭਾਵਨਾ ਨਾ ਹੋਵੇ। ਉਨ੍ਹਾਂ ਨੇ ਸਾਰੇ ਬੱਚਿਆਂ ਦਾ ਸਕੂਲ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਵਧੀਆ ਭਵਿੱਖ ਦਾ ਭਰੋਸਾ ਦਵਾਇਆ।
ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਬੱਚਿਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਰੰਗ ਬਰੰਗੇ ਕੱਪੜੇ ਅਤੇ ਸਿਰ ਉੱਤੇ ਹਥੀਂ ਬਣਾਏ ਹੋਏ ਤਾਜ਼ੇ ਪਹਿਨੇ, ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਇਸ ਵੈਲਕਮ ਪਾਰਟੀ ਦਾ ਬਹੁਤ ਅਨੰਦ ਮਾਣਿਆ ਅਤੇ ਇਹ ਪਾਰਟੀ ਇੱਕ ਯਾਦਗਾਰ ਪਾਰਟੀ ਹੋ ਨਿੱਬੜੀ।