Home crime ਚੋਰੀ ਦੇ ਅੱਠ ਮੋਟਰਸਾਇਕਿਲ ਅਤੇ ਇਕ ਐਕਟਿਵਾ ਸਮੇਤ ਇਕ ਕਾਬੂ

ਚੋਰੀ ਦੇ ਅੱਠ ਮੋਟਰਸਾਇਕਿਲ ਅਤੇ ਇਕ ਐਕਟਿਵਾ ਸਮੇਤ ਇਕ ਕਾਬੂ

36
0


ਜਗਰਾਓਂ, 25 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )—ਥਆਣਾ ਸਦਰ ਜੀ ਪੁਲਿਸ ਪਾਰਟੀ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਇਕਿਲ ਸਮੇਤ ਕਾਬੂ ਕਰਕੇ ਦਰਜ ਕੀਤੇ ਗਏ ਮੁਕਦਮੇ ਵਿਚ ਪੁੱਛ ਗਿਛ ਦੌਰਾਨ ਉਸ ਵਲੋਂ ਅੱਠ ਚੋਰੀ ਦੇ ਮੋਟਰਸਾਇਕਿਲ ਅਤੇ ਇਕ ਐਕਟਿਵਾ ਸਕੂਟੀ ਹੋਰ ਬਰਾਮਦ ਕਰਵਾਈ। ਪ੍ਰੈਸ ਕਾਵਫਰੰਸ ਦੌਰਾਨ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਦੀ ਅਹੁਵਾਈ ਹੇਠ ਐਸ.ਆਈ. ਸੁਰਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਸੂਚਨਾ ਦੇ ਆਧਾਰ ਤੇ ਥਾਣਾ ਸਦਰ ਜਗਰਾਉ ਬਰਖਿਲਾਫ ਰਵੀ ਕੁਮਾਰ ਉਰਫ ਰਵੀ ਪ੍ਰਧਾਨ ਵਾਸੀ ਮੁਬੱਲਾ ਆਵਿਆਂ, ਪ੍ਰਤਾਪ ਨਗਰ ਨੇੜੇ ਭੱਦਰ ਕਾਲੀ ਮੰਦਰ ਜਗਰਾਉਂ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ। ਦੋਰਾਨੇ ਤਫਤੀਸ ਪੁਲੀਸ ਪਾਰਟੀ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਪਿੰਡ ਮਲਕ ਰੋਡ ਨੇੜੇ ਨਾਕਾਬੰਦੀ ਕਰਕੇ ਰਵੀ ਕੁਮਾਰ ਨੂੰ ਚੋਰੀ ਦੇ ਮੋਟਰਸਾਇਕਲ ਮਾਰਕਾ ਹੀਰੋ ਸਪੈਲਡਰ ਰੰਗ ਕਾਲਾ ਸਮੇਤ ਕਾਬੂ ਕੀਤਾ। ਜਿਸਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਸਨੇ ਲੁਧਿਆਣਾ ਬੱਸ ਸਟੈਂਡ ਕੋਲੋਂ 8 ਮੋਟਰਸਾਇਕਲ ਅਤੇ ਇੱਕ ਐਕਟਿਵਾ ਸਕੂਟੀ ਚੋਰੀ ਕੀਤੇ ਹਨ, ਜੋ ਉਸਨੇ ਕੋਠੇ ਅੱਠ ਚੱਕ ਖੰਡ ਮਿੱਲ ਦੇ ਵਿੱਚ ਘਾਹ ਫੂਸ ਝਾੜੀਆਂ ਵਿੱਚ ਲੁਕਾ ਛਿਪਾ ਕੇ ਰੱਖੇ ਹਨ। ਜੋ ਰਵੀ ਕੁਮਾਰ ਦੀ ਨਿਸ਼ਾਨ ਦੇਹੀਂ ਤੇ ਬ੍ਰਾਮਦ ਕੀਤੇ ਗਏ। ਰਵੀ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋਂ ਹੋਰ ਪੁੱਛ-ਗਿੱਛ ਦੌਰਾਨ ਬ੍ਰਾਮਦਗੀ ਦੀ ਸੰਭਾਵਨਾ ਹੈ । ਡੀ ਐਸ ਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਰਵੀ ਕੁਮਾਰ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ 4 ਮੁਕਦਮੇ ਦਰਜ ਹਨ।

LEAVE A REPLY

Please enter your comment!
Please enter your name here