ਜਗਰਾਉਂ,25 ਅਗਸਤ (ਲਿਕੇਸ਼ ਸ਼ਰਮਾ) : ਐਨ ਜੀ ਓ (HOPE) ਲੁਧਿਆਣਾ ਵੱਲੋਂ ਸਾਵਣ ਮੇਲੇ ਤੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਆਉਣ ਜਾਣ ਵਾਲੀਆਂ ਸੰਗਤਾਂ ਲਈ 5ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਹੈ।ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਨੇ ਦੱਸਿਆ ਕਿ
ਮੁਬਾਰਕਪੁਰ ਤੋਂ ਇਕ ਕਿਲੋਮੀਟਰ ਪਹਿਲਾਂ ਬੰਬੇ ਪਿਕਨਿਕ ਸਪੋਟ ਦੇ ਨੇੜੇ ਲਗਾਏ ਗਏ ਇਸ ਵਿਸ਼ਾਲ ਭੰਡਾਰੇ ‘ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਲੰਗਰ ਛਕ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਲੰਗਰ ਹਰ ਸਾਲ ਮਾਤਾ ਦੇ ਭਗਤਾਂ ਦੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਹੈ।ਇਸ ਮੌਕੇ ਵਿਜੈ ਕੁਮਾਰ, ਸੰਜੀਵ ਕੁਮਾਰ,ਰਾਹੁਲ ਮੇਹਰ,ਪ੍ਰਦੀਪ ਮੇਹਰ,ਅਮਿਤ ਸੂਦ,ਐਸ਼ਲੇ ਮਾਨਿਕ, ਰਾਕੇਸ਼ ਆਹੂਜਾ ਆਦਿ ਹਾਜ਼ਰ ਸਨ।