ਜਗਰਾਓਂ, 25 ਅਗਸਤ ( ਭਗਵਾਨ ਭੰਗੂ, ਰੋਹਿਤ ਗੋਇਲ )-ਜਹਾਨਜ਼ੇਬ ਅਖਤਰ ਆਈਆਰਐੱਸ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ, ਅੰਮ੍ਰਿਤਸਰ ਅਤੇ ਆਭਾ ਰਾਣੀ ਸਿੰਘ ਆਈਆਰਐੱਸ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ-1, ਲੁਧਿਆਣਾ ਦੀ ਪ੍ਰੇਰਨਾ ਸਦਕਾ ਅਤੇ ਪ੍ਰਸ਼ਾਂਤ ਸਿੰਘ ਆਈਆਰਐਸ ਵਧੀਕ ਕਮਿਸ਼ਨਰ ਇਨਕਮ ਟੈਕਸ, ਰੇਂਜ-1, ਲੁਧਿਆਣਾ ਦੀ ਰਹਿਨੁਮਾਈ ਹੇਠ 25 ਅਗਸਤ ਨੂੰ ਇਨਕਮ ਟੈਕਸ ਦਫਤਰ ਜਗਰਾਉਂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੀਨੀਅਰ ਸਿਹਤ ਅਧਿਕਾਰੀ ਡਾ: ਪ੍ਰਤਿਭਾ ਵਰਮਾ ਅਤੇ ਡਾ: ਮਨਿਤ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਕੈਂਪ ਵਿੱਚ 134 ਵਿਅਕਤੀਆਂ ਨੇ ਖੂਨਦਾਨ ਕੀਤਾ। ਪ੍ਰਸ਼ਾਂਤ ਸਿੰਘ ਵਧੀਕ ਕਮਿਸ਼ਨਰ ਆਮਦਨ ਕਰ, ਰੇਂਜ-1, ਲੁਧਿਆਣਾ ਨੇ ਖੂਨਦਾਨ ਕਰਨ ਆਏ ਲੋਕਾਂ ਨੂੰ ਸਰਟੀਫਿਕੇਟ ਦਿੱਤੇ ਅਤੇ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਦੱਸਿਆ। ਖੂਨਦਾਨ ਦੌਰਾਨ ਰਿਫਰੈਸ਼ਮੈਂਟ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਦੌਰਾਨ ਵਰਿੰਦਰ ਕੁਮਾਰ ਇਨਕਮ ਟੈਕਸ ਅਫ਼ਸਰ, ਮਨੀਸ਼ ਜੈਨ ਇੰਸਪੈਕਟਰ, ਪਰਮਜੀਤ ਸਿੰਘ ਟੈਕਸ ਸਹਾਇਕ, ਧਰਮਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਕੈਂਪ ਵਿੱਚ ਸ਼ਹਿਰ ਦੀਆਂ ਮੁੱਖ ਸੰਸਥਾਵਾਂ ਜਿਵੇਂ ਕਿ ਆੜਤੀਆ ਐਸੋਸੀਏਸ਼ਨ , ਸਵਰਨਕਾਰ ਐਸੋਸੀਏਸ਼ਨ ਅਤੇ ਖਾਦ ਸੰਗਠਨ ਦੇ ਨੁਮਾਇੰਦਿਆਂ ਅਤੇ ਹੋਰ ਪਤਵੰਤਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੇ ਅੰਤ ਵਿੱਚ ਪ੍ਰਸ਼ਾਂਤ ਸਿੰਘ ਨੇ ਖੂਨਦਾਨ ਕਰਨ ਵਾਲੇ ਲੋਕਾਂ, ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ।