Home Education ਸਪਰਿੰਗ ਡਿਊ ਸਕੂਲ ਨਾਨਸਕਰ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ

ਸਪਰਿੰਗ ਡਿਊ ਸਕੂਲ ਨਾਨਸਕਰ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ

68
0

ਜਗਰਾਉਂ, 13 ਅਪ੍ਰੈਲ ( ਰਾਜਨ ਜੈਨ) -ਮਾਲਵੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।ਜਿਸਤੇ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਸਾਖੀ ਦੀ ਜਿੱਥੇ ਧਾਰਮਿਕ ਮਹੱਤਤਾ ਹੈ ਉਥੇ ਵਿਸਾਖੀ ਖੁਸ਼ਹਾਲੀ ਅਤੇ ਫਸਲਾਂ ਦਾ ਤਿੳਹਾਰ ਵੀ ਮੰਨਿਆ ਜਾਂਦਾ ਹੈ।ਇਸ ਦੌਰਾਨ ਸਕੂਲ ਵਿਦਿਆਰਥਣ ਖੁਸ਼ਪਿੰਦਰ ਕੌਰ ਨੇ “ਆਇਆ ਦਿਨ ਵਿਸਾਖੀ ਦਾ” ਰਚਨਾ ਪੇਸ਼ ਕਰਦਿਆਂ ਵਿਸਾਖੀ ਦੇ ਪਿਛੋਕੜ ਬਾਰੇ ਦੱਸਿਆ। ਵਿਦਿਆਰਥਣ ਸੁਖਰਾਜਦੀਪ ਕੌਰ ਨੇ “ਵਿਸਾਖੀ ਤੇਰੀ ਬੁੱਕਲ ਵਿੱਚ ਛੁਪੀਆਂ” ਕਵਿਤਾ ਪੇਸ਼ ਕੀਤੀ। ਇਸੇ ਤਰਾਂ ਵਿਦਿਆਰਥਣ ਰਾਜਵੀਰ ਕੌਰ ਨੇ ਬਾਬਾ ਅੰਬੇਦਕਰ ਜੀ ਨੂੰ ਯਾਦ ਕਰਦਿਆਂ ਉਹਨਾਂ ਉੱਪਰ ਭਾਵਪੂਰਵ ਜੀਵਨ ਬਾਰੇ ਚਾਨਣਾ ਪਾਇਆ। ਸਕੂਲ ਅਧਿਆਪਕ ਇੰਦਰਪ੍ਰੀਤ ਸਿੰਘ ਨੇ ਵੀ ਵਿਸਾਖੀ ਦੇ ਇਤਿਹਾਸ ਬਾਰੇ ਦੱਸਿਆ।ਸਕੂਲ ਵਿਦਿਆਰਥਣ ਹਰਲੀਨ ਕੌਰ ਨੇ ਸਟੇਜ਼ ਸੰਚਾਲਣ ਬਾਖੂਬੀ ਨਾਲ ਕੀਤਾ। ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।ਇਸ ਦੌਰਾਨ ਸਕੂਲ ਮੈਨੇਜਮੈਂਟ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਵਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਦੱਸਿਆ ਕਿ ਇਹ ਤਿਉਹਾਰ ਸਮਾਜਿਕ ਬਰਾਬਰੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

LEAVE A REPLY

Please enter your comment!
Please enter your name here