ਜਗਰਾਉਂ 18 ਅਪ੍ਰੈਲ (ਲਿਕੇਸ਼ ਸ਼ਰਮਾ) : ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਐੱਸ.ਓ.ਐੱਫ਼ ਦੇ ਮੈਥ ਵਿਸੇ਼ ਵਿੱਚ 36 ਵਿਦਿਆਰਥੀਆਂ ਨੇ ਅਤੇ ਸਾਇੰਸ ਵਿਸ਼ੇ ਵਿੱਚ 30 ਵਿਦਿਆਰਥੀਆਂ ਨੇ ਗੋਲਡ ਮੈਡਲ ਹਾਸਲ ਕੀਤੇ।ਮੈਥ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਪ੍ਰਿੰਕਲ ਗੋਇਲ ਨੇ ਜੋਨਲ ਲੈਵਲ ਤੇ ਗੋਲਡ ਮੈਡਲ ਹਾਸਲ ਕੀਤਾ।ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰ ਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਗੋਲਡ ਮੈਡਲ ਪਹਿਨਾ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਨਾਲ ਹੀ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਦੇ ਨਾਲ- ਨਾਲ ਇਹਨਾਂ ਵਿਸ਼ਿਆਂ ਦੇ ਅਧਿਆਪਕਾ ਮੀਨਾ ਗੋਇਲ,ਜਯੋਤਸਨਾ, ਆਸ਼ਮਿਨ,ਰਾਕੇਸ਼ ਸ਼ਰਮਾ,ਅਰੁਣ ਸਿੰਗਲਾ,ਸੁਖਜੀਵਨ ਸ਼ਰਮਾ, ਮੀਨੂੰ,ਰੁਪਿੰਦਰ ਕੌਰ,ਨੀਸੂ਼ ਭੱਲਾ,ਪ੍ਰੀਤੀ ਬਾਂਸਲ ਸਭ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਕੀਤੀ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ।ਇਸ ਮੌਕੇ ਤੇ ਸਤਵਿੰਦਰ ਕੌਰ,ਸੀਮਾ ਬਸੀ,ਮੀਨਾ ਨਾਗਪਾਲ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।