Home Political ਅੰਮ੍ਰਿਤ ਕੌਰ ਗਿੱਲ ਵਲੋਂ ਸਕੱਤਰ ਪੰਜਾਬ ਮੰਡੀ ਬੋਰਡ ਦਾ ਅਹੁੱਦਾ ਸੰਭਾਲਣ ਤੇ...

ਅੰਮ੍ਰਿਤ ਕੌਰ ਗਿੱਲ ਵਲੋਂ ਸਕੱਤਰ ਪੰਜਾਬ ਮੰਡੀ ਬੋਰਡ ਦਾ ਅਹੁੱਦਾ ਸੰਭਾਲਣ ਤੇ ਨਿੱਘਾ ਸਵਾਗਤ : ਹਰਚੰਦ ਸਿੰਘ ਬਰਸਟ

50
0


ਐਸ ਏ ਐਸ ਨਗਰ ,19 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਅੰਮ੍ਰਿਤ ਕੌਰ ਗਿੱਲ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਬਤੌਰ ਸਕੱਤਰ ਪੰਜਾਬ ਮੰਡੀ ਬੋਰਡ ਤੈਨਾਤ ਕੀਤਾ ਗਿਆ ਉਹਨਾਂ ਨੂੰ ਸਕੱਤਰ, ਪੰਜਾਬ ਮੰਡੀ ਬੋਰਡ ਦਾ ਅਹੁੱਦਾ ਸੰਭਾਲਣ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਪੰਜਾਬ ਮੰਡੀ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ।ਪੰਜਾਬ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ, ਵੱਲੋਂ ਮੰਡੀ ਬੋਰਡ ਦਾ ਕਾਰਜਭਾਰ ਬੜੀ ਹੀ ਈਮਾਨਦਾਰੀ / ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਮੰਡੀ ਬੋਰਡ ਦੀ ਤਰੱਕੀ ਲਈ ਆਪਣੇ ਕਾਰਜਕਾਲ ਦੌਰਾਨ ਮਹੱਤਵਪੂਰਨ ਕੰਮ ਕੀਤੇ ਗਏ ਜਿਵੇ ਕਿ : ਕੋਵਿਡ ਮਹਾਂਮਾਰੀ ਦੌਰਾਨ ਹਾੜੀ/ ਸਾਉਣੀ ਸੀਜਨ ਨੂੰ ਸਫਲਤਾਪੂਰਵਕ ਨੇਪਰੇ ਚੜਾਉਣਾ, ਕਿਸਾਨਾਂ ਨੂੰ ਜੇ ਫਾਰਮ ਉਹਨਾਂ ਦੇ ਵਟਸਐਪ ਅਤੇ ਡਿਜੀਲਾਕਰ ਵਿੱਚ ਉਪਲਬੱਧ ਕਰਵਾਉਣਾ ਅਤੇ ਪੰਜਾਬ ਮੰਡੀ ਬੋਰਡ ਦੀਆਂ ਵੱਖ ਵੱਖ ਸਾਖਾਵਾਂ ਨੂੰ ਡਿਜੀਟਾਈਜੇੇਸਨ ਕਰਵਾਉਣਾ ਆਦਿ।ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਰਵੀ ਭਗਤ ਨੂੰ ਵਿਦਾਇਗੀ ਦਿੰਦੇ ਹੋਏ ਉਹਨਾਂ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਤੈਨਾਤੀ ਦੌਰਾਨ ਨਿਭਾਈਆਂ ਸੇਵਾਵਾਂ ਦੀ ਸਲਾਘਾ ਕੀਤੀ ਅਤੇ ਉਹਨਾ ਨੂੰ ਮੌਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਦਿੱਤੇ ਅਹੁੱਦੇ ਤੇ ਕੰਮ ਕਰਨ ਦੀਆਂ ਸੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਹਰਚੰਦ ਸਿੰਘ ਬਰਸਟ,ਚੇਅਰਮੈਨ,ਪੰਜਾਬ ਮੰਡੀ ਬੋਰਡ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀ ਦਲਵਿੰਦਰਜੀਤ ਸਿੰਘ, ਵਧੀਕ ਸਕੱਤਰ,ਗੁਰਦੀਪ ਸਿੰਘ, ਇੰਜੀਨੀਅਰ ਇੰਨ ਚੀਫ,ਜਤਿੰਦਰ ਸਿੰਘ ਭੰਗੂ, ਚੀਫ ਇੰਜੀਨੀਅਰ (ਉੱਤਰ) ,ਗੁਰਦੇਵ ਸਿੰਘ ਕੰਗ, ਚੀਫ ਇੰਜੀਨੀਅਰ (ਦੱਖਣ) ਅਤੇ ਅਧਿਕਾਰੀ/ ਕਰਮਚਾਰੀ ਹਾਜਰ ਸਨ।

LEAVE A REPLY

Please enter your comment!
Please enter your name here