Home Uncategorized ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ...

ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ ਦਾ ਕੰਮ ਸ਼ੁਰੂ – ਡਿਪਟੀ ਕਮਿਸ਼ਨਰ

40
0


ਤਰਨਤਾਰਨ 19 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ ਲਈ ਰਿਸ਼ੀਪਾਲ ਸਿੰਘ ਆਈ.ਏ.ਐੱਸ. ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਨਿਰਦੇਸ਼ਾ ਅਨੁਸਾਰ ਮੰਡੀ ਬੋਰਡ ਤਰਨ ਤਾਰਨ ਅਤੇ ਪੀ.ਡਬਲਯੂ.ਡੀ ਦੇ ਅਧਿਕਾਰ ਹੇਠ ਪੈਂਦੀਆਂ ਲਿੰਕ ਸੜ੍ਹਕਾਂ ਦੇ ਬਰਮ ਪੂਰੇ ਕਰਨ ਲਈ ਮਗਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਕੰਮ ਸੁਚੱਜੇ ਢੰਗ ਨਾਲ ਸੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸੜਕਾ ਦੇ ਮਿੱਟੀ ਦੇ ਬਰਮ ਜੋ ਕਿ ਨਾਲ ਲੱਗਦੇ ਜਿੰਮੀਦਾਰਾਂ ਵੱਲੋਂ ਕੱਟ ਲਏ ਗਏ ਹਨ ਜਾਂ ਬਰਸਾਤਾਂ ਕਾਰਨ ਬਰਮ ਖੁਰ ਚੁੱਕੇ ਹਨ ਉਨ੍ਹਾਂ ਨੂੰ ਹਦਾਇਤਾਂ ਅਨੁਸਾਰ ਹਰ ਪੱਖੋਂ ਪੂਰਾ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਸਮੂਹ ਪਿੰਡਾਂ ਦੇ ਜਿੰਮੀਦਾਰਾਂ ਨੂੰ ਅਪੀਲ ਕੀਤੀ ਕੇ ਉਨ੍ਹਾਂ ਦੀਆਂ ਜਮੀਨਾਂ ਨਾਲ ਲੱਗਦੀਆਂ ਸੜਕਾ ਦੇ ਬਰਮਾ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦੇਣ। ਇਸ ਕਾਰਨ ਆਵਾਜਾਈ ਦੀ ਸਮੱਸਿਆ ਅਤੇ ਦੁਰਘਟਨਾਵਾਂ ਤੋਂ ਨਿਯਾਤ ਲਈ ਇਹ ਇੱਕ ਵੱਡਾ ਅਤੇ ਅਹਿਮ ਉਪਰਾਲਾ ਜਿਲ੍ਹਾ ਤਰਨ ਤਾਰਨ ਵੱਲੋਂ ਕੀਤਾ ਜਾਂ ਰਿਹਾ ਹੈ। ਜਿੱਥੇ ਕੇ ਸੜਕ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ ਉੱਥੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਢੋਆ ਢੁਆਈ ਅਤੇ ਸਾਧਨਾਂ ਨੂੰ ਲਿਆਉਣ ਅਤੇ ਲੈ ਜਾਣ ਵਿੱਚ ਆਸਾਨੀ ਹੋਵੇਗੀ। ਇਸ ਨਾਲ ਮਗਨਰੇਗਾ ਸਕੀਮ ਅਧੀਨ ਜਾਬ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਰੁਜਗਾਰ ਦਿੱਤਾ ਜਾ ਸਕੇਗਾ।

LEAVE A REPLY

Please enter your comment!
Please enter your name here