Home Uncategorized ਬਰਸਾਲ ਤੇ ਸੰਗਤਪੁਰਾ ‘ਚ ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਦੀਆਂ ਪਿੰਡ...

ਬਰਸਾਲ ਤੇ ਸੰਗਤਪੁਰਾ ‘ਚ ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਦੀਆਂ ਪਿੰਡ ਇਕਾਈਆਂ ਦੀ ਚੋਣ

43
0


ਮੁੱਲਾਂਪੁਰ ਦਾਖਾ 20 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਵੱਲੋਂ ਪਿੰਡ ਬਰਸਾਲ ਵਿਖੇ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ l ਜਿਸ ਵਿਚ ਯੂਨੀਅਨ ਦੇ ਆਗੂਆਂ – ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ,ਸਕੱਤਰ ਜਸਦੇਵ ਸਿੰਘ ਲਲਤੋਂ ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸੁਰਜੀਤ ਸਿੰਘ ਸਵੱਦੀ ਤੇ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ ਨੇ ਜੱਥੇਬੰਦੀ ਦੇ ਸੰਵਿਧਾਨ, ਜੱਥੇਬੰਦਕ ਅਸੂਲਾਂ ਤੇ ਮਰਿਆਦਾ, ਸੰਖੇਪ ਤੇ ਵਿਸੇਸ਼ ਜੁਝਾਰੂ ਇਤਿਹਾਸ, ਅਹਿਮ ਪ੍ਰਾਪਤੀਆਂ ਤੇ ਭਵਿੱਖ ਦੀ ਯੋਜਨਾਬੰਦੀ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ‘ਚ ਨਿਭਾਏ ਰੋਲ ਬਾਰੇ ਵੱਖ ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ l
ਪਿੰਡ ਬਰਸਾਲ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜੇ ਕਰਕੇ 13 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ l ਜਿਸ ਵਿਚ ਬੂਟਾ ਸਿੰਘ ਗਰੇਵਾਲ ਨੂੰ ਪ੍ਰਧਾਨ,ਨਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਨੂੰ ਸਕੱਤਰ, ਮਹਿੰਦਰ ਸਿੰਘ ਸਹਾਇਕ ਸਕੱਤਰ, ਮਨਪ੍ਰੀਤ ਸਿੰਘ ਨੂੰ ਖਜ਼ਾਨਚੀ ਅਤੇ ਨੰਬਰਦਾਰ ਅਰਵਿੰਦਰ ਸਿੰਘ, ਦਵਿੰਦਰ ਸਿੰਘ ਕਾਲਾ, ਮਨਦੀਪ ਸਿੰਘ, ਜਗਰਾਜ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ, ਰਾਜਵੰਤ ਸਿੰਘ, ਲਖਵੀਰ ਸਿੰਘ ਨੂੰ ਕਮੇਟੀ ਮੈਂਬਰਾਨ ਚੁਣਿਆ ਗਿਆ l
ਇਸ ਤੋਂ ਅਗਲੇ ਪੜਾਅ ‘ਤੇ ਪਿੰਡ ਸੰਗਤਪੁਰਾ (ਢੈਪਈ) ਵਿਚ ਭਰਵੀਂ ਮੀਟਿੰਗ ਕੀਤੀ ਗਈ l ਜਿਸ ਵਿਚ ਜੱਥੇਬੰਦੀ ਦੇ ਆਗੂਆਂ ਦੇ ਸੰਬੋਧਨ ਉਪਰੰਤ, ਸਰਬਸੰਮਤੀ ਨਾਲ 11 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ l ਇਸ ਚੋਣ ਵਿਚ ਅਵਤਾਰ ਸਿੰਘ ਸਿਧੂ ਨੂੰ ਪ੍ਰਧਾਨ, ਹਰਪਾਲ ਸਿੰਘ ਨੂੰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਨੂੰ ਸਕੱਤਰ, ਨਾਹਰ ਸਿੰਘ ਨੂੰ ਸਹਾਇਕ ਸਕੱਤਰ, ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਰਾਣਾ ਸਿੰਘ, ਟਹਿਲ ਸਿੰਘ, ਦਿਆ ਸਿੰਘ, ਜਗਮੇਲ ਸਿੰਘ, ਦੀਪਾ ਸਿੰਘ ਬੁੱਟਰ, ਬੂਟਾ ਸਿੰਘ ਨੂੰ ਕਮੇਟੀ ਮੈਂਬਰਾਨ ਚੁਣਿਆ ਗਿਆ l ਤੇਜਿੰਦਰ ਸਿੰਘ ਬਿਰਕ ਤੇ ਕੁਲਜੀਤ ਸਿੰਘ ਬਿਰਕ ਨੇ ਵਾਰੀ – ਵਾਰੀ ਦੋਵੇਂ ਮੀਟਿੰਗਾ ‘ਚ ਉਚੇਚੇ ਤੌਰ ਤੇ ਧੰਨਵਾਦ ਕੀਤਾ l

LEAVE A REPLY

Please enter your comment!
Please enter your name here