ਜਗਰਾਉਂ 21 ਅਪ੍ਰੈਲ (ਲਿਕੇਸ਼ ਸ਼ਰਮਾ) :ਡਿਪਾਰਟਮੈਂਟ ਆਫ਼ ਪੋਸਟ ਦੇ ਤਹਿਤ ਦੀਨਦਿਆਲ ਸਪਰਸ਼ ਯੋਜਨਾ ਦੇ ਅੰਤਰਗਤ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦੇ ਵਿਦਿਆਰਥੀ ਦਿਕਸ਼ਾਂਤ ਅਰੋੜਾ ਅਤੇ ਅਨਮੋਲ ਗੁਪਤਾ ਜਮਾਤ ਛੇਵੀਂ ਦੇ ਵਿਦਿਆਰਥੀਆਂ ਨੇ ਫਿਲੈਟਲੀ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ 6000 ਕੈਸ਼ ਦਾ ਇਨਾਮ ਜਿੱਤਿਆ। ਇਸ ਸੰਬੰਧੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਦੇਸ਼ ਭਗਤਾਂ ਅਤੇ ਵਿਭਿੰਨ ਨਾਚ ਕਲਾਵਾਂ ਦੇ ਸਟੈੱਪ ਦਾ ਪ੍ਰਯੋਗ ਕਰਦੇ ਹੋਏ ਇੱਕ ਪ੍ਰੋਜੈਕਟ ਤਿਆਰ ਕੀਤਾ, ਜਿਸ ਵਿੱਚ ਪਹਿਲੇ ਨੰਬਰ ਤੇ ਆਉਣ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ 6000 ਰੁਪਏ ਦਾ ਨਗਦ ਇਨਾਮ ਅਤੇ ਮੈਰਿਟ ਸਰਟੀਫ਼ਿਕੇਟ ਮਿਲਿਆ। ਇਹ ਇਨਾਮ ਚੀਫ਼ ਪੋਸਟਮਾਸਟਰ ਜਰਨਲ ਪੰਜਾਬ ਦੁਆਰਾ ਪੋਸਟ ਆਫਿ਼ਸ ਜਗਰਾਉਂ ਦੇ ਐਸ. ਐਸ .ਪੀ ਅੰਜੂ ਸ਼ਰਮਾ ,ਪੋਸਟ ਮਾਸਟਰ ਪਰਸ਼ੋਤਮ ਮਿੱਤਲ ਅਤੇ ਸੰਜੀਵ ਕੁਮਾਰ ਦੁਆਰਾ ਦਿੱਤਾ ਗਿਆ। ਇਸ ਮੌਕੇ ਉੱਤੇ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਰਵਿੰਦਰਪਾਲ ਕੌਰ ਅਤੇ ਸੁਖਜੀਵਨ ਸ਼ਰਮਾ ਨੇ ਡਿਪਾਰਟਮੈਂਟ ਆਫ਼ ਪੋਸਟ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਵਧੀਆ ਦੀਨਦਿਆਲ ਸਪਰਸ਼ ਯੋਜਨਾ ਦੁਆਰਾ ਸਾਡੇ ਸਕੂਲ ਦੇ ਬੱਚਿਆਂ ਨੂੰ ਸੁਨਹਿਰੀ ਅਵਸਰ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਕੁੱਝ ਨਵਾਂ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ ਨਾਲ ਹੀ ਉਨ੍ਹਾਂ ਨੇ ਵਿਦਿਆਰਥੀ ਦਿਕਸ਼ਾਂਤ ਅਰੋੜਾ,ਅਨਮੋਲ ਗੁਪਤਾ ਅਤੇ ਉਨ੍ਹਾਂ ਦੀ ਮਾਪਿਆਂ ਨੂੰ ਬੱਚਿਆਂ ਦੀ ਇਸ ਸ਼ਾਨਦਾਰ ਉਪਲਬਧੀ ਉੱਪਰ ਵਧਾਈ ਦਿੱਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ।