Home Education ਮਹਾਪ੍ਰਗਿਆ ਸਕੂਲ ਵਿੱਚ ਧਰਤੀ ਦਿਵਸ ਤੇ ਪ੍ਰੋਗਰਾਮ ਦਾ ਆਯੋਜਨ

ਮਹਾਪ੍ਰਗਿਆ ਸਕੂਲ ਵਿੱਚ ਧਰਤੀ ਦਿਵਸ ਤੇ ਪ੍ਰੋਗਰਾਮ ਦਾ ਆਯੋਜਨ

44
0


ਜਗਰਾਉਂ, 21 ਅਪ੍ਰੈਲ ( ਰਾਜੇਸ਼ ਜੈਨ )-ਰਾਏਕੋਟ ਰੋਡ ’ਤੇ ਸਥਿਤ ਮਹਾਪ੍ਰਗਿਆ ਸਕੂਲ ’ਚ ਧਰਤੀ ਦਿਵਸ ਮੌਕੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਤਹਿਤ ਨਰਸਰੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਵਿੱਚ ਭਾਗ ਲਿਆ। ਬੱਚਿਆਂ ਨੇ ਫੈਂਸੀ ਡਰੈੱਸ, ਪੋਸਟਰ ਮੇਕਿੰਗ, ਡੈਕਲਾਮੇਸ਼ਨ, ਡਿਬੇਟ, ਗਰੁੱਪ ਡਿਸਕਸ਼ਨ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਜਿਵੇਂ ਪਾਣੀ ਬਚਾਓ, ਧਰਤੀ ਬਚਾਓ, ਵਾਤਾਵਰਨ ਦੀ ਸੰਭਾਲ ਕਰੋ ਆਦਿ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਸਰੀ ਜਮਾਤ ਦੇ ਬੱਚਿਆਂ ਨੇ ਸਕੂਲ ਵਿੱਚ ਬੂਟੇ ਵੀ ਲਗਾਏ। ਕਲਾਸ ਅਧਿਆਪਕਾਂ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਵਿੱਖ ਲਈ ਵਾਤਾਵਰਨ ਪ੍ਰਤੀ ਸਾਡੇ ਫਰਜ਼ਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ, ਪਿ੍ਰੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤਇੰਦਰ ਕੁਮਾਰ, ਵਾਈਸ ਪਿ੍ਰੰਸੀਪਲ ਅਮਰਜੀਤ ਕੌਰ, ਜੂਨੀਅਰ ਕੋਆਰਡੀਨੇਟਰ ਸੁਰਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਨ੍ਹਾਂ ਮਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਅਧਿਆਪਕਾਂ ਵੱਲੋਂ ਬਾਖੂਬੀ ਨਿਭਾਈ ਗਈ। ਸਟੇਜ ਦਾ ਸੰਚਾਲਨ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਹਰਲੀਨ ਕੌਰ ਅਤੇ ਮਨਜੀਤ ਕੌਰ ਨੇ ਕੀਤਾ।

LEAVE A REPLY

Please enter your comment!
Please enter your name here