ਜਗਰਾਓਂ, 24 ਅਪ੍ਰੈਲ (ਰਾਜੇਸ ਜੈਨ, ਭਗਵਾਨ ਭੰਗੂ ) -ਅਨਾਰਕਲੀ ਬਜ਼ਾਰ ਜਗਰਾਉ ਦੇ ਉਬਰਾਏ ਰੇਡੀਮੇਡ ਸਟੋਰ ਦੇ ਮਾਲਕ ਰਿੰਕੂ ਉਬਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਮਾਤਾ ਪ੍ਰੀਤਮ ਕੋਰ ਧਰਮ ਪਤਨੀ ਅਮਰੀਕ ਸਿੰਘ ਦਾ ਦਿਹਾਂਤ ਹੋ ਗਿਆ। ਜੋ ਕਿ ਲੰਬੇ ਸਮੇਂ ਤੋਂ ਬਿਮਾਰ ਸਨ। ਪਰਿਵਾਰ ਵੱਲੋਂ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਗਈ ।ਇਸ ਦੁੱਖ ਦੀ ਖੜੀ ਵਿੱਚ ਉਨਾ ਦੇ ਸਪੁੱਤਰਾਂ ਨਾਲ ਦੁੱਖ ਸਾਝਾਂ ਕਰਨ ਵਾਲਿਆ ਵਿੱਚ ਰੇਡੀਮੇਡ ਅਤੇ ਮੁਨਿਆਰੀ ਯੂਨੀਅਨ ਦੇ ਆਹਦੇਦਾਰ ਤੇ ਮੈਂਬਰ ਸਾਮਿਲ ਹੋਏ। ਉਨ੍ਹਾਂ ਦਾ ਅਤਿੰਮ ਸੰਸਕਾਰ ਸ਼ਹਿਰ ਵਾਲੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਗਰਾਉ ਸ਼ਹਿਰ ਦੇ ਹੋਰ ਵੀ ਮੋਹਤਵਾਰ ਇਸ ਦੁੱਖ ਦੀ ਘੜੀ ਵਿੱਚ ਸਾਮਲ ਹੋਏ।