Home Political ਪਾਵਰਕਾਮ ਦੇ ਮੀਟਰ ਰੀਡਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪਾਵਰਕਾਮ ਦੇ ਮੀਟਰ ਰੀਡਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

60
0

ਸਮਰਾਲਾ (ਭਗਵਾਨ ਭੰਗੂ-ਲਿਕੇਸ ਸ਼ਰਮਾ )। ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਵੀ ਤੇ ਐਸ, ਪਾਵਰਕਾਮ ਪਟਿਆਲਾ ਜਤਿੰਦਰ ਜੈਨ ਆਈ.ਪੀ.ਐਸ ਅਤੇ ਉਪ ਕਪਤਾਨ ਪੁਲਿਸ ਵਿਜੀਲੈਂਸ ਪਾਵਰਕਾਮ ਜਲੰਧਰ ਸ਼੍ਰੀ ਕੇਵਲ ਕਿਸ਼ੋਰ ਪੀ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸਪੈਕਟਰ ਸੁਖਪਾਲਜੀਤ ਸਿੰਘ ਐਸ.ਐਚ.ਓ ਦੀ ਨਿਗਰਾਨੀ ਹੇਠ ਐਸ.ਆਈ/ਐਲ.ਆਰ ਨਰਿੰਦਰ ਸਿੰਘ ਅਤੇ ਸਾਥੀ ਕਰਮਚਾਰੀ ਥਾਣਾ ਐਂਟੀ ਪਾਵਰ ਥੈਫਟ ਲੁਧਿਆਣਾ ਮੁਕੱਦਮਾ ਨੰਬਰ 908 , ਧਾਰਾ 138 ਆਈਪੀਸੀ ਬਿਜਲੀ ਐਕਟ 2003 ਵਿੱਚ ਕਾਰਵਾਈ ਕਰਦੇ ਹੋਏ ਉੱਕਤ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਨਵਦੀਪ ਸਿੰਘ ਮੀਟਰ ਰੀਡਰ ਵਾਸੀ ਸਮਰਾਲਾ ਨੂੰ ਬਿਜਲੀ ਮੀਟਰ ਕੰਸੀਲਮੈਂਟ ਕਰਨ ਦੇ ਸਬੰਧ ਵਿੱਚ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਏ.ਐਸ.ਜੇ. ਲੁਧਿਆਣਾ ਦੇ ਪੇਸ਼ ਕਰਨ ਉਪਰੰਤ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ਪਰ ਸੁਧਾਰ ਘਰ ਲੁਧਿਆਣਾ ਵਿਖੇ ਬੰਦ ਕਰਵਾਇਆ ਗਿਆ। ਉੱਕਤ ਤੋਂ ਇਲਾਵਾ ਮੁਕੱਦਮਾ ਨੰ. 362 ਅਰੋਪੀ ਤਰਲੋਚਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 13 ਸੈਕਟਰ 20-ਏ ਮੰਡੀ ਗੋਬਿੰਦਗੜ੍ਹ ਨੂੰ ਬਿਜਲੀ ਚੋਰੀ ਕਰਨ ਦੇ ਇਵਜ ਵਿੱਚ ਜੁਰਮਾਨੇ ਵਜੋਂ 257530/- ਰੁਪਏ ਅਤੇ 20000/- ਰੁਪਏ ਕੰਪਾਊਂਡ ਫੀਸ ਪਾਈ ਗਈ ਸੀ, ਉੱਕਤ ਦੋਸ਼ੀ ਵੱਲੋ ਕੋਈ ਵੀ ਜੁਰਮਾਨੇ ਦੀ ਰਕਮ ਨਾ ਜਮ੍ਹਾ ਕਰਵਾਉਣ ਦੀ ਸੂਰਤ ਵਿੱਚ ਹਸਬਜਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਦੇ ਪੇਸ਼ ਕਰਨ ਉਪਰੰਤ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ਪਰ ਸੁਧਾਰ ਘਰ ਨਾਭਾ ਵਿਖੇ ਬੰਦ ਕਰਵਾਇਆ ਗਿਆ।

LEAVE A REPLY

Please enter your comment!
Please enter your name here