Home Education ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸੰਭਾਲਿਆ ਅਹੁਦਾ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸੰਭਾਲਿਆ ਅਹੁਦਾ

35
0


ਜਗਰਾਓਂ , 4 ਜੁਲਾਈ ( ਬਲਦੇਵ ਸਿੰਘ)-ਬਲਾਕ ਸਿੱਧਵਾਂ ਬੇਟ -1 ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਸਮੇਂ ਉਨ੍ਹਾਂ ਨੂੰ ਜੁਆਇੰਨ ਕਰਵਾਉਣ ਲਈ ਇਲਾਕੇ ਦੀਆਂ ਮਹਾਨ ਸ਼ਖ਼ਸੀਅਤਾ ਨੇ ਵੀ ਸ਼ਿਰਕਤ ਕੀਤੀ। ਜਗਦੀਪ ਸਿੰਘ ਜੌਹਲ ਨੇ ਲੰਬਾ ਸਮਾਂ ਬਤੌਰ ਸੈਂਟਰ ਹੈਡ ਟੀਚਰ ਦੇ ਆਪਣੀਆਂ ਸੇਵਾਵਾਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਕਲਾਂ ਵਿਖੇ ਨਿਭਾਈਆਂ।ਇਸ ਸਮੇਂ ਪਹਿਲੇ ਬੀ਼ ਪੀ਼ ਈ ਓ ਇਤਵਾਰ ਸਿੰਘ ਜੀ ਨੇ ਆਪਣੇ ਚਾਰ ਅਹੁਦਿਆਂ ਦੇ ਭਾਰ ਤੋਂ ਕੁਝ ਕੁ ਹਲਕਾ ਕਰਕੇ,ਇਸਦਾ ਭਾਰ ਸਤਿਕਾਰ ਯੋਗ ਜਗਦੀਪ ਸਿੰਘ ਜੌਹਲ ਦੇ ਸਪੁਰਦ ਕੀਤਾ । ਇਲਾਕੇ ਦੀਆਂ ਮਹਾਨ ਸ਼ਖਸ਼ੀਅਤਾਂ ਵੱਲੋਂ ਵਧਾਈਆਂ ਦਾ ਦੌਰ ਚਲ ਰਿਹਾ ਹੈ। ਇਸ ਸਮੇਂ ਇਤਵਾਰ ਸਿੰਘ, ਹਰਪ੍ਰੀਤ ਸਿੰਘ,ਚਮਕੌਰ ਸਿੰਘ, ਮਲਕੀਤ ਸਿੰਘ , ਸੁਖਮੰਦਰ ਸਿੰਘ, ਦਲਜੀਤ ਸਿੰਘ,ਪਰਮਾਰ ਸਿੰਘ, ਕੁਲਦੀਪ ਸਿੰਘ ਭੁਮਾਲ, ਵੀਰਪਾਲ ਕੌਰ, ਹਰਵਿੰਦਰ ਸਿੰਘ, ਰਣਜੀਤ ਕੌਰ, ਦਵਿੰਦਰ ਸਿੰਘ,ਗੁਰਦੀਪ ਕੌਰ, ਜਸਵਿੰਦਰ ਸਿੰਘ,ਮੋਹਨ ਸਿੰਘ , ਸਤੀਸ਼ ਕੁਮਾਰ, ਬਲਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬੀ ਐਮ ਟੀ ਹਰਪ੍ਰੀਤ ਸਿੰਘ ਨੇ ਨਿਭਾਈ।

LEAVE A REPLY

Please enter your comment!
Please enter your name here