Home Farmer ਖਾਦ, ਬੀਜ ਤੇ ਦਵਾਈ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਖਾਦ, ਬੀਜ ਤੇ ਦਵਾਈ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ

48
0


ਫ਼ਰੀਦਕੋਟ (ਭੰਗੂ) ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਐਕਸ਼ਨ ਪਲਾਨ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਆਪਣੀ ਇਨਫੋਰਸਮੈਂਟ ਟੀਮ ਡਾ. ਰੁਪਿੰਦਰ ਸਿੰਘ ਅਤੇ ਡਾ. ਰਮਨਦੀਪ ਸਿੰਘ ਏਡੀਓਜ਼ ਵੱਲੋਂ ਫਰੀਦਕੋਟ ਦੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਸ ਦੌਰਾਨ ਮੈਸ. ਤਾਊ ਐਂਡ ਕੰਪਨੀ, ਮੈਸ. ਵਿਪੁਨ ਕੁਮਾਰ ਐਂਡ ਕੰਪਨੀ ਅਤੇ ਮੈਸ. ਓਮ ਪ੍ਰਕਾਸ਼ ਐਂਡ ਸੰਨਜ਼ ਦੇ ਪਰੀਮਾਈਸਜ਼ ਅਤੇ ਗੁਦਾਮਾਂ ਦੀ ਚੈਕਿੰਗ ਕਰਦਿਆਂ ਖਾਦ ਦਾ ਇਕ ਦਵਾਈਆਂ ਦੇ ਤਿੰਨ ਅਤੇ ਬੀਜਾਂ ਦੇ ਦੋ ਸੈਂਪਲ ਲਏ ਗਏ। ਸਾਰਾ ਰਿਕਾਰਡ ਚੈੱਕ ਕਰਦਿਆਂ ਅਧਿਕਾਰ-ਪੱਤਰ ਦਰਜ ਨਾ ਕਰਵਾਉਣ ਕਰ ਕੇ ਬੀਜ ਦੀ ਸੇਲ ਵੀ ਬੰਦ ਕਰ ਦਿੱਤੀ ਗਈ। ਐਕਟ ਅਨੁਸਾਰ ਆਪਣਾ ਕਾਰੋਬਾਰ ਨਾ ਕਰਨ ਵਾਲੇ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢੇ ਜਾਣਗੇ ਅਤੇ ਸੈਂਪਲ ਫੇਲ੍ਹ ਹੋਣ ਦੀ ਸੂਰਤ ਵਿਚ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।

ਇਸ ਮੌਕੇ ਡਾ. ਗਿੱਲ ਨੇ ਜ਼ਿਲ੍ਹੇ ਦੇ ਸਮੂਹ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਟਾਕ ਰਜਿਸਟਰ ਅਤੇ ਸਟਾਕ ਬੋਰਡ ਰੋਜ਼ਾਨਾ ਪੂਰੇ ਕਰਨ, ਬਿੱਲ ਤੇ ਸਾਮਾਨ ਲੈਣ ਅਤੇ ਪੱਕਾ ਬਿੱਲ ਤੇ ਕਿਸਾਨਾਂ ਨੂੰ ਸੇਲ ਕਰਨ। ਕੰਪਨੀਆਂ ਦੇ ਅਧਿਕਾਰ-ਪੱਤਰ ਦਰਜ ਕਰਵਾਉਣ, ਬਾਹਰਲੇ ਜ਼ਿਲਿ੍ਹਆਂ ਤੋਂ ਨਾ ਸਾਮਾਨ ਲੈਣ ਅਤੇ ਨਾ ਹੀ ਵੇਚਣ। ਆਪਣੇ ਗੁਦਾਮਾਂ ਦੀ ਐਡੀਸ਼ਨ ਵੀ ਕਰਵਾ ਲੈਣ। ਕੁਤਾਹੀ ਕਰਨ ਵਾਲੇ ਵਿਕਰੇਤਾਵਾਂ ‘ਤੇ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਹਰਜਿੰਦਰ ਸਿੰਘ, ਜਗਮੀਤ ਸਿੰਘ, ਕੁਲਵੰਤ ਸਿੰਘ ਅਤੇ ਨਰਿੰਦਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here