ਸ੍ਰੀ ਮੁਕਤਸਰ ਸਾਹਿਬ 03 ਮਈ (ਭਗਵਾਨ ਭੰਗੂ) : ਵਿਨੀਤ ਕੁਮਾਰ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ 04 ਮਈ ਨੂੰ ਡਰੋਨ ਅਤੇ ਪੈਰਾਗਲਾਈਡਰ ਉਡਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਜਿਲ੍ਹਾ ਮੈਜਿਸਟਰੇਟ ਅਨੁਸਾਰ 4 ਮਈ 2023 ਨੂੰ ਸ.ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਦੀ ਆਤਮਿਕ ਸ਼ਾਂਤੀ ਦੀ ਰਸਮ ਮਾਤਾ ਜਸਵੰਤ ਕੌਰ ਸਕੂਲ,ਬਾਦਲ ਵਿਖੇ ਅਦਾ ਕੀਤੀ ਜਾਣੀ ਹੈ ਅਤੇ ਜਿਥੇ ਕਾਫੀ ਗਿਣਤੀ ਵਿੱਚ ਵੀ.ਵੀ.ਆਈ.ਪੀਜ਼ ਦੇ ਹਵਾਈ ਰਸਤੇ ਪਹੁੰਚਣ ਦੀ ਸੰਭਾਵਨਾ ਹੈ, ਸਰਾਰਤੀ ਅਨਸਰਾਂ ਦੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਜਿ਼ਲ੍ਹੇ ਵਿੱਚ ਡਰੋਨ ਅਤੇ ਪੈਰਾਗਲਾਈਡਰ ਉਡਾਉਣ ਦੀ ਪੂਰਨ ਪਾਬੰਦੀ ਹੋਵੇਗੀ।ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।