Home Health ਲੋਕ ਸੇਵਾ ਸੁਸਾਇਟੀ ਨੇ ਦਿਲ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ

ਲੋਕ ਸੇਵਾ ਸੁਸਾਇਟੀ ਨੇ ਦਿਲ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ

39
0

ਜਗਰਾਉਂ, 7 ਮਈ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਸੀ.ਐੱਮ.ਸੀ ਹਸਪਤਾਲ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਵਿਖੇ ਲਗਾਇਆ ਗਿਆ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸਰਪ੍ਰਸਤ ਰਾਜਿੰਦਰ ਜੈਨ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਡਾ: ਨਰਿੰਦਰ ਸਿੰਘ ਬੀ ਕੇ ਗੈੱਸ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ| ਕੈਂਪ ਵਿਚ ਸੀ.ਐੱਮ.ਸੀ ਹਸਪਤਾਲ ਦੇ ਡਾਕਟਰ ਗੁਰਭੇਜ ਸਿੰਘ ਨੇ ਜਿੱਥੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ 67 ਮਰੀਜ਼ਾਂ ਦੀ ਜਾਂਚ ਕਰਦਿਆਂ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਉੱਥੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਪਰਹੇਜ਼ ਦੇ ਕਈ ਨੁਕਤੇ ਵੀ ਦੱਸੇ| ਕੈਂਪ ਵਿਚ 37 ਮਰੀਜ਼ਾਂ ਦੀ ਈ ਸੀ ਜੀ ਅਤੇ 47 ਮਰੀਜ਼ਾਂ ਦਾ ਸ਼ੂਗਰ ਟੈੱਸਟ ਵੀ ਮੁਫ਼ਤ ਕੀਤਾ ਗਿਆ| ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਵੱਲੋਂ ਦਿਲ ਦੀਆਂ ਬਿਮਾਰੀਆਂ ਦਾ ਇਸ ਸਾਲ ਦਾ ਤੀਸਰਾ ਕੈਂਪ ਹੈ| ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਰਾਜੀਵ ਗੁਪਤਾ, ਸੁਖਦੇਵ ਗਰਗ, ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਮਦਨ ਲਾਲ ਅਰੋੜਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਡਾ: ਗੁਰਦਰਸ਼ਨ ਮਿੱਤਲ, ਮਨੋਹਰ ਸਿੰਘ ਟੱਕਰ, ਲਾਕੇਸ਼ ਟੰਡਨ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਪ੍ਰਸ਼ੋਤਮ ਅਗਰਵਾਲ, ਜਸਵੰਤ ਸਿੰਘ ਸਮੇਤ ਐਡਵੋਕੇਟ ਨਵੀਨ ਗੁਪਤਾ, ਪੱਪੂ ਯਾਦਵ ਆਦਿ ਹਾਜ਼ਰ ਸਨ|

LEAVE A REPLY

Please enter your comment!
Please enter your name here