Home Health ਲਾਇਨਜ਼ ਕਲੱਬ ਵੱਲੋਂ ਕਰਨਲ ਗੁਰਦੀਪ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਕੈਂਪ...

ਲਾਇਨਜ਼ ਕਲੱਬ ਵੱਲੋਂ ਕਰਨਲ ਗੁਰਦੀਪ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ

162
0


ਜਗਰਾਓਂ, 7 ਮਈ ( ਹਰਪ੍ਰੀਤ ਸਿੰਘ ਸੱਗੂ )-ਲਾਇੰਸ ਕਲੱਬ ਮੇਨ ਵੱਲੋਂ ਪ੍ਰਧਾਨ ਸ਼ਰਨਦੀਪ ਸਿੰਘ ਦੀ ਅਗਵਾਈ ਹੇਠ ਕਰਨਲ ਗੁਰਦੀਪ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਤੀਸਰਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਸਨਮਤੀ ਵਿਮਲ ਜੈਨ ਹਾਲ ਵਿੱਚ ਲਗਾਇਆ ਗਿਆ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਜੰਡੂ ਸੈਕਿੰਡ ਲਾਈਨ ਜ਼ਿਲ੍ਹਾ ਗਵਰਨਰ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਲਾਇਨਜ਼ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸੇਵਾ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਕਰਾ ਹਸਪਤਾਲ ਮੁੱਲਾਂਪੁਰ ਤੋਂ ਡਾ: ਸੁਧਾ ਕੁਮਾਰੀ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ 278 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਜਿਨ੍ਹਾਂ ਵਿੱਚੋਂ 68 ਮਰੀਜ਼ ਅਪਰੇਸ਼ਨ ਵਾਲੇ ਸਾਹਮਣੇ ਆਏ। ਜਿਨ੍ਹਾਂ ਦਾ ਆਪਰੇਸ਼ਨ ਸੰਕਰਾ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਸਟੇਜ ਦਾ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ। ਇਸ ਮੌਕੇ ਕਲੱਬ ਦੇ ਸਕੱਤਰ ਪਰਮਿੰਦਰ ਸਿੰਘ, ਕੈਸ਼ੀਅਰ ਹਰਪ੍ਰੀਤ ਸਿੰਘ ਸੱਗੂ, ਈਓ ਦਵਿੰਦਰ ਸਿੰਘ ਤੂਰ, ਈਓ ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਛੀਨਾ, ਨਿਰਭੈ ਸਿੰਘ ਸਿੱਧੂ, ਨਿਰਵੈਰ ਸਿੰਘ ਸੋਹੀ, ਇੰਦਰਪਾਲ ਸਿੰਘ, ਮਨਜੀਤ ਸਿੰਘ ਮਠਾੜੂ, ਡਾ: ਮਾਨਵ ਗੁਪਤਾ, ਜਸਜੀਤ ਸਿੰਘ ਮੱਲੀ, ਡਾ. ਦਲਜਿੰਦਰ ਸਿੰਘ ਗਰੇਵਾਲ, ਜਤਿੰਦਰ ਪਾਲ ਗੋਰਾ, ਐਡਵੋਕੇਟ ਵਿਵੇਕ ਭਾਰਦਵਾਜ, ਰਾਏ ਹਰਮਿੰਦਰ, ਕੁਨਾਲ ਬੱਬਰ, ਹਰਚਰਨ ਸਿੰਘ ਤੂਰ, ਅਵਤਾਰ ਸਿੰਘ, ਰਾਜਵਿੰਦਰ ਸਿੰਘ, ਪਰਮਵੀਰ ਸਿੰਘ, ਗੁਰਵਿੰਦਰ ਸਿੰਘ, ਵਰੁਣ ਮੈਨੇਜਰ ਐਕਸਿਸ ਬੈਂਕ, ਕੈਪਟਨ ਨਰੇਸ਼ ਵਰਮਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦਵਿੰਦਰ ਸਿੰਘ, ਹਰਦੇਵ ਸਿੰਘ ਬੌਬੀ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸੁਖਦਰਸ਼ਨ ਸਿੰਘ ਤੂਰ, ਜੋਗਿੰਦਰ ਸਿੰਘ ਤੋਂ ਇਲਾਵਾ ਡਾ: ਮਹਿੰਦਰ ਕੌਰ, ਜਸਪਾਲ ਕੌਰ ਤੂਰ, ਪਾਇਲ ਪ੍ਰੀਤ ਕੌਰ, ਸੁਖਜੀਵਨ ਕੌਰ, ਗੁਰਪ੍ਰੀਤ ਸੋਹੀ, ਸਰਵਜੀਤ ਕੌਰ, ਸ਼ੈਲੀ ਬੱਬਰ, ਜੈਨੀ ਬੈਨੀਪਾਲ, ਹਰਜੋਤ ਕੌਰ, ਅਨਮੋਲਜੀਤ ਕੌਰ, ਨੀਲੂ ਸੱਗੂ ਅਤੇ ਰੁਪਿੰਦਰ ਢਿੱਲੋਂ ਤੋਂ ਇਲਾਵਾ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here