ਜਗਰਾਉਂ, 17 ਨਵੰਬਰ ( ਰੋਹਿਤ ਗੋਇਲ, ਅਸ਼ਵਨੀ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਿਵਲ ਹਸਪਤਾ, ਜਗਰਾਉ ਦੀ ਐਸਐਮਓ ਡਾ ਪੁਨੀਤ ਸਿੱਧੂ ਦੀ ਅਗਵਾਈ ਹੇਠ ਪਿੰਡ ਸਲੇਮਪੁਰ ਟਿੱਬਾ, ਸਿੱਧਵਾਂਬੇਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ: ਪਿੰਕੀ ਸਵਰੂਪ ਦੀਆਂ ਦਾਇਤਾਂ ਅਨੁਸਾਰ ਰੀਹੈਬੀਟੇਸ਼ਨ ਮੈਨੇਜਰ ਜਸਵਿੰਦਰ ਸਿੰਘ ਅਤ ਕਾਉਂਸਲਰ ਮੀਨੂੰ ਨੇ ਇੱਕਠੇ ਹੋਏ ਪਿੰਡ ਵਾਸੀਆਂ ਨੂੰ ਨਸ਼ਿਆ ਵਿੱਚ ਫਸ ਚੁੱਕੇ ਵਿਅਕਤੀਆਂ ਦੇ ਇਲਾਜ ਲਈ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਓ ਓ ਏ ਟੀ ਪਰੋਗਰਾਮ ਬਾਰੇ ਵਿਸਥਾਰ ਨਾਲ ਦੱਸਿਆ। ਇਹ ਵੀ ਦੱਸਿਆ ਗਿਆ ਕਿ ਕਿਸੇ ਵੀ ਓ ਓ ਏ ਟੀ ਕੇਂਦਰ ਵਿਚੋਂ ਪੂਰੇ ਪੰਜਾਬ ਭਰ ਤੋਂ ਦਵਾਈ ਲਈ ਜਾ ਸਕਦੀ ਹੈ।ਜੇਕਰ ਕੋਈ ਵਿਅਕਤੀ ਬਹੁਤ ਜ਼ਿਆਦਾ ਨਸ਼ਾ ਲੈ ਰਿਹਾ ਹੈ ਤਾਂ ਉਸਨੂੰ ਦਾਖਿਲ ਕਰਕੇ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਲਗਾਤਾਰ ਕਾਉਂਸਲਿੰਗ ਕਰਕੇ ਅਤੇ ਦਵਾਈਆਂ ਨਾਲ ਇਲਾਜ ਕਰ ਕੇ ਮਰੀਜ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਸਬੰਧਿਤ ਏਰੀਆ ਤੋਂ ਬਲਵਿੰਦਰ ਪਾਲ ਸਿੰਘ ਤੇ ਸਰਬਜੀਤ ਕੌਰ ਵੀ ਸ਼ਾਮਿਲ ਹੋਏ।