Home Health ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਨੇ ਕਈ ਜਿੰਦਗੀਆਂ – ਸ੍ਰੀਮਤੀ ਸੂਦਨ

ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਨੇ ਕਈ ਜਿੰਦਗੀਆਂ – ਸ੍ਰੀਮਤੀ ਸੂਦਨ

56
0


ਅੰਮ੍ਰਿਤਸਰ, 8 ਮਈ (ਰਾਜੇਸ਼ ਜੈਨ – ਭਗਵਾਨ ਭੰਗੂ) : ਵਿਸ਼ਵ ਰੈਡ ਕਰਾਸ ਦਿਵਸ ਮੌਕੇ ਰੈਡ ਕਰਾਸ ਅੰਦੋਲਨ ਦੀ ਸੰਸਥਾਪਕ ਸਰ ਜੀਨ ਹੈਨਰੀ ਡੁਨਟ ਦੇ ਜਨਮ ਦਿਵਸ ਮੌਕੇ ਰੈਡ ਕਰਾਸ ਅੰਮ੍ਰਿਤਸਰ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਖੂਨਦਾਨ ਕੈਂਪ ਵਿੱਚ 15 ਦਾਨੀਆਂ ਨੇ ਖੂਨਦਾਨ ਕੀਤਾ। ਰੈਡ ਕਰਾਸ ਭਵਨ ਵਿਖੇ “5verything we do comes#from the heart” ਥੀਮ ਨਾਲ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ।ਇਸ ਮੌਕੇ ਗੁਰਪ੍ਰੀਤ ਕੌਰ ਜੌਹਲ ਸੂਦਨ ਪ੍ਰਧਾਨ ਇੰਡੀਅਨ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਖੂਨਦਾਨੀਆਂ ਨੰ ਸਰਟੀਫਿਕੇਟ ਵੰਡੇ।ਸੂਦਨ ਨੇ ਕਿਹਾ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਖੂਨਦਾਨ ਇਕ ਮਹਾਨ ਦਾਨ ਹੈ।ਉਨ੍ਹਾਂ ਦੱਸਿਆ ਕਿ ਖੂਨਦਾਨ ਲਈ ਜਨ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਪੀੜਤ ਮਨੁੱਖਤਾ ਲਈ ਖੂਨ ਦੀ ਲੋੜੀਂਦੀ ਉਪਲਬੱਧਤਾ ਹੋ ਸਕੇ।ਉਨ੍ਹਾਂ ਕਿਹਾ ਕਿ ਖੂਨਦਾਨ ਵਰਗੇ ਨੇਕ ਕਾਰਜ ਨੂੰ ਸਫਲ ਬਣਾਉੋਣ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਅੱਗੇ ਆਈਏ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ।ਇਸ ਮੌਕੇ ਸੂਦਨ ਵੱਲੋਂ ਰੈਡ ਕਰਾਸ ਅੰਦੋਲਨ ਦੇ ਸੰਸਥਾਪਕ ਸਰ ਜੀਨ ਹੈਨਰੀ ਡੁਨਟ ਅਤੇ ਭਾਈ ਘਨਈਆ ਜੀ ਦੀਆਂ ਤਸਵੀਰਾਂ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਰੈਡ ਕਰਾਸ ਦੇ ਮੈਂਬਰ ਗੁਰਦਰਸ਼ਨ ਕੌਰ ਬਾਵਾ,ਦਲਬੀਰ ਕੌਰ ਨਾਗਪਾਲ,ਜਸਬੀਰ ਕੌਰ, ਐਡਵੋਕੇਟ ਮਨਿੰਦਰ ਕੌਰ ਟਾਂਡੀ,ਵਿਜੈ ਮਹੇਸ਼ਵਰੀ, ਡਾ: ਹਰਜੀਤ ਸਿੰਘ ਗਰੋਵਰ ਹਾਜਰ ਸਨ।

LEAVE A REPLY

Please enter your comment!
Please enter your name here