Home ਨੌਕਰੀ ਜ਼ਿਲਾ ਰੋਜ਼ਗਾਰ ਬਿਊਰੋ ਵਿਖੇ 16 ਮਈ ਨੂੰ ਲੱਗੇਗਾ ਰੋਜ਼ਗਾਰ ਕੈਂਪ-ਪਰਮਿੰਦਰ ਕੌਰ

ਜ਼ਿਲਾ ਰੋਜ਼ਗਾਰ ਬਿਊਰੋ ਵਿਖੇ 16 ਮਈ ਨੂੰ ਲੱਗੇਗਾ ਰੋਜ਼ਗਾਰ ਕੈਂਪ-ਪਰਮਿੰਦਰ ਕੌਰ

37
0


ਮੋਗਾ, 15 ਮਈ ( ਅਸ਼ਵਨੀ) -ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਹੋਣ ਵਾਲੀਆਂ ਗਤੀਵਿਧੀਆਂ ਲਗਾਤਾਰ ਚਲਾ ਰਿਹਾ ਹੈ। ਇਨਾਂ ਗਤੀਵਿਧੀਆਂ ਵਿੱਚ ਜਾਗਰੂਕਤਾ ਗਤੀਵਿਧੀਆਂ, ਰੋਜ਼ਗਾਰ ਮੇਲੇ, ਸਵੈ ਰੋਜ਼ਗਾਰ ਸਹਾਇਤਾ ਕੈਂਪ ਆਦਿ ਸ਼ਾਮਿਲ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਰੋਜ਼ਗਾਰ ਬਿਊਰੋ ਮੋਗਾ ਹੁਣ 16 ਮਈ, 2023 ਨੂੰ ਦੁਪਹਿਰ 12 ਵਜੇ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ ਕਰਵਾ ਰਿਹਾ ਹੈ। ਜ਼ਿਲਾ ਰੋਜ਼ਗਾਰ ਦਫ਼ਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਚਨਾਬ-ਜਿਹਲਮ ਬਿਲਡਿੰਗ, ਤੀਜੀ ਮੰਜਿਲ, ਮੋਗਾ ਵਿਖੇ ਸਥਿਤ ਹੈ। ਉਨਾਂ ਦੱਸਿਆ ਕਿ ਲੋਕਲ ਇੰਡਸਟਰੀ ਦੀ ਮੰਗ ਅਨੁਸਾਰ ਇਸ ਰੋਜ਼ਗਾਰ ਮੇਲੇ ਵਿੱਚ ਫਿਟਰ, ਮਸ਼ੀਨਿਸਟ, ਇਲੈਕਟ੍ਰੀਸ਼ੀਅਨ, ਵੈਲਡਰ ਆਦਿ ਆਸਾਮੀਆਂ ਉੱਪਰ ਨੌਜਵਾਨਾਂ ਦੀ ਚੋਣ ਇੰਟਰਵਿਊ ਜਰੀਏ ਕੀਤੀ ਜਾਵੇਗੀ। ਇਸ ਵਿੱਚ ਆਈ.ਟੀ.ਆਈ. ਅਤੇ 12ਵੀਂ ਪਾਸ ਪ੍ਰਾਰਥੀ (ਸਿਰਫ ਲੜਕੇ) ਭਾਗ ਲੈ ਸਕਦੇ ਹਨ।ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਪ੍ਰਾਰਥੀ ਆਪਣੇ ਨਾਲ ਆਪਣਾ ਰਜਿਊਮ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ 62392-66860 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। ਪਰਮਿੰਦਰ ਕੌਰ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਵਿਦਿਆਰਥੀ ਇਸ ਕੈਂਪ ਵਿੱਚ ਭਾਗ ਲੈ ਕੇ ਯੋਗਤਾ ਅਨੁਸਾਰ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here