ਜਗਰਾਉਂ, 16 ਮਈ ( ਲਿਕੇਸ਼ ਸ਼ਰਮਾਂ )-ਸ਼ਿਵਾਲਿਕ ਸਕੂਲ ਵਿਖੇ ਪਿ੍ਰੰਸੀਪਲ ਨੀਲਮ ਸ਼ਰਮਾ ਦੀ ਅਗਵਾਈ ਹੇਠ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਐਲਕੇਜੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਆਪਣੀ ਮਾਂ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਇਜ਼ਹਾਰ ਕੀਤਾ ਅਤੇ ਕਾਰਡ ਮੇਕਿੰਗ, ਗੀਤ, ਸੰਗੀਤ, ਡਾਂਸ, ਭਾਸ਼ਣ, ਸਕਿੱਟ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਐਲਕੇਜੀ ਅਤੇ ਯੂਕੇਜੀ ਦੇ ਬੱਚਿਆਂ ਨੇ ਮਾਂ ਗੀਤ ’ਤੇ ਡਾਂਸ ਕੀਤਾ। ਇਸ ਮੌਕੇ ਪਹਿਲੀ, ਦੂਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਬੈਚ ਬਣਾਏ, ਤੀਜੀ ਜਮਾਤ ਦੇ ਬੱਚਿਆਂ ਨੇ ਕਾਰਡ ਬਣਾਏ, ਛੇਵੀਂ ਅਤੇ ਸੱਤਵੀਂ ਜਮਾਤ ਦੇ ਬੱਚਿਆਂ ਨੇ ਮਾਂ ਦੀ ਤਸਵੀਰ ਨਾਲ ਫੋਟੋ ਫਰੇਮ ਬਣਾਏ ਜੋ ਕਿ ਬਹੁਤ ਹੀ ਆਕਰਸ਼ਕ ਸਨ। ਇਸ ਤੋਂ ਇਲਾਵਾ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਨੇ ਮਾਂ ਦਿਵਸ ’ਤੇ ਕੋਰੀਓਗ੍ਰਾਫੀ, ਸਕਿੱਟ ਅਤੇ ਭਾਸ਼ਣ ਪੇਸ਼ ਕੀਤੇ। ਆਪਣੀ ਕਲਾ ਦੇ ਨਾਲ-ਨਾਲ ਉਸ ਨੇ ਮਾਂ ਦੇ ਪਿਆਰ ਨੂੰ ਵੀ ਇਸ ਤਰ੍ਹਾਂ ਪੇਸ਼ ਕੀਤਾ ਕਿ ਸਾਰੇ ਦਰਸ਼ਕ ਭਾਵੁਕ ਹੋ ਗਏ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਨਰਿੰਦਰ ਕੁਮਾਰ, ਨੀਰਜ ਕੁਮਾਰ, ਰਜਿੰਦਰ ਕੁਮਾਰ, ਗਗਨਦੀਪ ਨੇ ਵੀ ਆਪਣੇ ਭਾਸ਼ਣਾਂ ਵਿੱਚ ਬੱਚਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਜੀਵਨ ਵਿੱਚ ਮਾਂ ਦੀ ਮਹੱਤਤਾ ਦੱਸ ਕੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ।