ਜਗਰਾਉਂ,16 ਮਈ (ਲਿਕੇਸ਼ ਸ਼ਰਮਾ) : 7ਵਾਂ ਸੜਕ ਸੁਰੱਖਿਆ ਹਫ਼ਤਾ ਮੁਹਿੰਮ’ ਅਧੀਨ ਨਵਨੀਤ ਸਿੰਘ ਬੈਂਸ (ਆਈ.ਪੀ.ਐੱਸ) ਐਸ.ਐਸ.ਪੀ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ ਤਹਿਤ ਗੁਰਬਿੰਦਰ ਸਿੰਘ ਡੀ.ਐੱਸ.ਪੀ ਟ੍ਰੈਫ਼ਿਕ ਪੁਲਿਸ ਵੱਲੋਂ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫ਼ਿਕ ਦੇ ਨਿਯਮਾਂ ਸਬੰਧੀ ਜਾਗਰੁਕ ਕਰਨ ਲਈ ਸਕੂਲ ਵਿੱਚ 7ਵਾਂ ਸੜਕ ਸੁਰੱਖਿਅਤ ਤਹਿਤ ਇੱਕ ਪ੍ਰੋਗਰਾਮ ਰੱਖਿਆ ਗਿਆ।ਸਕੂਲ ਦੇ ਪ੍ਰਿੰਸਿਪਲ ਵੇਦ ਵ੍ਰਤ ਪਲਾਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਸੰਯੁਕਤ ਰਾਸ਼ਟਰ ਗਲੋਬਲ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ। ਜਿਸ ਵਿੱਚ ਗੁਰਬਿੰਦਰ ਸਿੰਘ ਡੀ ਐਸ ਪੀ ਟਰੈਫਿਕ ਅਤੇ ਏ .ਐੱਸ .ਆਈ ਹਰਪਾਲ ਸਿੰਘ (ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ) ਵੱਲੋਂ ਸਕੂਲ ਸਟਾਫ ਅਤੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਵਾਹਨ ਨਾ ਚਲਾਉਣ,ਸੜਕੀ ਚਿੰਨਾ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ।ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਅਤਿ-ਸੁਚੇਤ ਹੋ ਕੇ ਵਾਹਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ।ਇਸ ਮੌਕੇ ਤੇ ਡੀ.ਐੱਸ.ਪੀ ਟ੍ਰੈਫ਼ਿਕ ਗੁਰਬਿੰਦਰ ਸਿੰਘ ,ਐੱਸ .ਆਈ ਕੁਲਵਿੰਦਰ ਸਿੰਘ (ਇੰਚਾਰਜ ਟ੍ਰੈਫਿਕ ਲੁਧਿਆਣਾ ਦਿਹਾਤੀ) ਏ.ਐੱਸ.ਆਈ ਸੁਖਵਿੰਦਰ ਸਿੰਘ (ਟਰੈਫਿ਼ਕ ਪੁਲਿਸ) ਮੈਡਮ ਰਵਿੰਦਰਪਾਲ ਕੌਰ, ਮੈਡਮ ਮੀਨਾ ਨਾਗਪਾਲ, ਡੀ.ਪੀ. ਹਰਦੀਪ ਸਿੰਘ, ਡੀ.ਪੀ. ਸੁਰਿੰਦਰ ਪਾਲ ਵਿੱਜ ਅਤੇ ਸਮੂਹ ਸਟਾਫ਼ ਹਾਜ਼ਰ ਸਨ।ਅੰਤ ਵਿੱਚ ਪ੍ਰਿੰਸੀਪਲ ਅਤੇ ਸਕੂਲ ਸਟਾਫ ਵੱਲੋਂ ਮਹਿਮਾਨਾਂ ਦੀ ਆਮਦ ਤੇ ਧੰਨਵਾਦ ਪ੍ਰਗਟ ਕੀਤਾ ਗਿਆ।