ਜਗਰਾਉਂ, 18 ਮਈ ( ਜਗਰੂਪ ਸੋਹੀ, ਮੋਹਿਤ ਜੈਨ)-ਸਿਵਲ ਹਸਪਤਾਲ ਜਗਰਾਂੳ ਵਿਖੇ ਡਾ.ਪੁਨੀਤ ਸਿੱਧੂ ਐਸ਼ ਐਮ ੳ ਜੀ ਦੀ ਯੋਗ ਅਗਵਾਈ ਹੇਠ ਵਿਸ਼ਵ ਹਾਇਪਰਟੈਂਸਨ ਦਿਵਸ ਮਨਾਇਆ ਗਿਆ । ਜਿਸ ਵਿੱਚ ਡਾ. ਮਨੀਤ ਲੂਥਰਾ ਜੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਅੱਜ-ਕੱਲ੍ਹ ਦੇ ਸਮੇਂ ਅਨੁਸਾਰ ਆਪਣਾ ਸਮੇਂ ਸਿਰ ਸ਼ਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ । ਫਾਸਟਫੂਡ ਤੇ ਹੋਰ ਤਲੀਆ ਚੀਜ਼ਾਂ ਤੌ ਪਰਹੇਜ਼ ਕਰਨਾ ਚਾਹੀਦਾ ਹੈ , ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ॥ ਲੋੜ ਅਨੁਸਾਰ ਸਰੀਰ ਦੇ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਕਰ ਸਰੀਰ ਦਾ ਬਲੱਡ ਪ੍ਰੈੱਸਰ ਵਧਣ ਲੱਗ ਜਾਵੇ ਤਾਂ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਇਸ ਸਮੇਂ ਡਾ. ਅਭਿਸੇਕ ਸਿਗੰਲਾ ਬਾਬੀਤਾ ਰਾਣੀ , ਰਾਜਵਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।