ਜਗਰਾਉਂ, 19 ਮਈ ( ਰਾਜਨ ਜੈਨ)-ਇਲਾਕੇ ਦੀ ਨਾਮਵਰ ਸੰਸਥਾ ਸਪਰਿੰਗ ਡਿਊ ਪਬਲਿਕ ਸਕੂਲ ਨਾਨਸਕਰ ਵਿਖੇ ਪ੍ਰਾਇਮਰੀ ਵਿੰਗ ਵਿੱਚ “ਮੈਂਗੋ ਡੇਅ” ਕਮ ਯੈਲੋ ਡੇਅ ਮਨਾਇਆ ਗਿਆ।ਇਸ ਐਕਟੀਵਿਟੀ ਦੌਰਾਨ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਵੰਦਨਾਂ, ਸਤਵੀਰ ਕੌਰ, ਪ੍ਰਭਦੀਪ ਕੌਰ, ਅਤੇ ਇੰਦਰਪਾਲ ਕੌਰ ਵਲੋਂ ਆਪਣੇ ਬਲਾਕ ਨੂੰ ਬੜੇ ਸੁੰਦਰ ਢੰਗ ਨਾਲ ਪੀਲੇ ਗੁਬਾਰੇ, ਪੀਲੇ ਫੁੱਲ ਅਤੇ ਅੰਬ ਦੇ ਅਕਾਰ ਦੇ ਚਿੱਤਰਾ ਨਾਲ ਸਜਾਇਆ ਗਿਆ।ਇਸ ਮੌਕੇ ਤੇ ਨੰਨੇ ਮੁੰਨੇ ਬੱਚੇ ਪੀਲੇ ਰੰਗ ਦੀਆਂ ਪੁਸ਼ਾਕਾ ਪਹਿਣ ਕੇ ਆਏ।ਬੱਚਿਆਂ ਨੇ ਇਸ ਮੌਕੇ ਤੇ ਫ਼ਲਾਂ ਦੇ ਰਾਜਾ ਅੰਬ ਤੇ ਅਧਾਰਿਤ ਬੜੀ ਸੁੰੰਦਰ ਕਵਿਤਾ ਪੇਸ਼ ਕੀਤੀਆਂ।ਅਧਿਆਪਕ ਸਾਹਿਬਾਨ ਵਲੋਂ ਇਸ ਮੌਕੇ ਦੇ ਇੱਕ ਛੋਟੇ ਜੇ ਕੁਇਜ ਕਾਨਟੈਸਟ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਤੋ ਪੀਲੇ ਰੰਗ ਦੇ ਕੁੱਝ ਹੋਰ ਪਦਾਰਥਾਂ ਜਿਵੇਂ ਫਲ, ਸਬਜੀਆਂ ਅਤੇ ਫੁੱਲਾਂ ਆਦਿ ਬਾਰੇ ਸਵਾਲ ਪੁੱਛੇ ਗਏ।ਇਸ ਇਸ ਮੌਕੇ ਤੇ ਬੱਚਿਆਂ ਵਿੱਚ ਇੱਕ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਮੈਂਗੋ ਡੇਅ ਦਾ ਆਨੰਦ ਮਾਣਿਆ।ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਸਹਿਤ ਸਮੁੱਚੀ ਮੈਨੈਂਜਮੈਂਟ ਕਮੇਟੀ ਵਲੋਂ ਸ਼ਿਰਕਤ ਕੀਤੀ ਗਈ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਅਧਿਆਪਕਾਂ ਦੀ ਇਸ ਕਾਰਗੁਜ਼ਾਰੀ ਤੇ ਮੁਬਾਰਕਬਾਦ ਦਿੱਤੀ।ਇਸ ਸਮਾਗਮ ਵਿੱਚ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਅਤੇ ਮੈਨੇਜਰ ਮਨਦੀਪ ਚੌਹਾਨ ਹਾਜ਼ਰ ਸਨ।