ਸੁਨਾਮ(ਭੰਗੂ)ਥਾਣਾ ਲੌਂਗੋਵਾਲ ਦੀ ਪੁਲੀਸ ਨੇ ਸੀਨੀਅਰ ਅਫਸਰਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ 48 ਘੰਟਿਆਂ ਦੇ ਅੰਦਰ-ਅੰਦਰ ਚੋਰੀ ਹੋਈ ਕਾਰ ਨੂੰ ਚੋਰਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਥਾਣਾ ਲੌਂਗੋਵਾਲ ਦੇ ਐਸ.ਐਚ. ਓ ਗਗਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਥਾਣਾ ਲੌਂਗੋਵਾਲ ਵਿਖੇਂ ਸਹਾਇਕ ਥਾਣੇਦਾਰ ਰਾਮ ਸਿੰਘ ਪਾਸ ਅਸ਼ੋਕ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਗਾਹੂ ਪੱਤੀ ਲੌਂਗੋਵਾਲ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 18 ਮਈ ਨੂੰ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਲੌਂਗੋਵਾਲ ਆਪਣੀ ਚਾਚੀ ਨੂੰ ਦਵਾਈ ਦਵਾਉਣ ਲਈ ਇਸ ਕਾਰ ਮਾਰਕਾ ਸਵਿਫਟ ਰੰਗ ਚਿੱਟਾ ਲੈ ਕੇ ਗਿਆ ਸੀ, ਉਸ ਨੇ ਦਵਾਈ ਦਿਵਾਉਣ ਤੋਂ ਬਾਅਦ ਗੱਡੀ ਨੰਬਰੀ ਉਕਤ ਨੂੰ ਰਾਤ ਵਕਤ ਕਰੀਬ 8:30 ਵਜੇ ਘਰ ਦੇ ਸਾਹਮਣੇ ਗਲੀ ਵਿੱਚ ਖੜੀ ਕਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਰੋਟੀ ਪਾਣੀ ਖਾ ਕੇ ਪੈ ਗਏ ਸੀ ਤਾਂ ਜਦੋਂ ਅਗਲੇ ਦਿਨ ਮਿਤੀ 16 ਮਈ ਨੂੰ ਉਸ ਨੇ ਬਾਹਰ ਗਲੀ ਵਿੱਚ ਦੇਖਿਆ ਤਾਂ ਕਾਰ ਉਨ੍ਹਾਂ ਦੇ ਘਰ ਅੱਗੇ ਨਹੀਂ ਸੀ ਜਿਸ ਦੇ ਸਬੰਧ ਵਿੱਚ ਸਿਕਾਇਤ ਕਰਤਾ ਦੇ ਬਿਆਨ ਦੇ ਅਧਾਰਤ ਥਾਣਾ ਲੌਂਗੋਵਾਲ ਵਿਖੇਂ ਮੁਕੱਦਮਾ ਬਰਖਿਲਾਫ ਮੰਗੂ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਨੇੜੇ ਸਰਕਾਰੀ ਹਸਪਤਾਲ ਗਾਹੂ ਪੱਤੀ ਲੌਂਗੋਵਾਲ, ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਜਗਪਾਲ ਸਿੰਘ ਵਾਸੀ ਨੇੜੇ ਗਊਸਾਲਾ ਲੌਂਗੋਵਾਲ ਅਤੇ ਬੌਬੀ ਸਿੰਘ ਵਾਸੀ ਮੂਲੇਕਾ ਦਰਵਾਜਾ ਲੌਂਗੋਵਾਲ ਦਰਜ ਰਜਿਸਟਰ ਕੀਤਾ ਗਿਆ।ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਥਾਣਾ ਲੌਂਗੋਵਾਲ ਦੀ ਪੁਲੀਸ ਵੱਲੋਂ ਮੁਕੱਦਮਾ ਦੀ ਤਫਤੀਸ ਦੌਰਾਨ ਮੰਗੂ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਨੇੜੇ ਸਰਕਾਰੀ ਹਸਪਤਾਲ ਗਾਹੂ ਪੱਤੀ ਲੌਂਗੋਵਾਲ ਅਤੇ ਗੁਰਜੀਵਨ ਸਿੰਘ ਉਰਫ ਜੀਵਨ ਪੁੱਤਰ ਜਗਪਾਲ ਸਿੰਘ ਵਾਸੀ ਨੇੜੇ ਗਊਸਾਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਰੰਗ ਕਾਲਾ ਨੀਲੀਆਂ ਬਿਨਾ ਨੰਬਰੀ ਅਤੇ ਚੋਰੀ ਕੀਤੀ ਕਾਰ ਸਵਿਫਟ ਰੰਗ ਚਿੱਟਾ ਨੂੰ ਬਰਾਮਦ ਕੀਤਾ ਗਿਆ, ਅੱਜ ਦੋਸ਼ੀਆਨ ਉਕਤਾਨ ਨੂੰ ਇਲਾਕਾ ਮੈਜਿਸਟ੍ਰੇਟ ਸਾਹਿਬ ਸੰਗਰੂਰ ਦੀ ਅਦਾਲਤ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ।