Home crime ਅੱਗ ਲੱਗਣ ਕਾਰਨ ਕਾਰ ਸੜੀ, ਪਰਿਵਾਰ ਵਾਲ-ਵਾਲ ਬਚਿਆ

ਅੱਗ ਲੱਗਣ ਕਾਰਨ ਕਾਰ ਸੜੀ, ਪਰਿਵਾਰ ਵਾਲ-ਵਾਲ ਬਚਿਆ

57
0


ਰਾਏਕੋਟ 20 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਬੀਤੀ ਰਾਤ ਪਿੰਡ ਗੋਂਦਵਾਲ ਨੇੜੇ ਅਚਾਨਕ ਅੱਗ ਲੱਗਣ ਕਾਰਨ ਇਕ ਮਹਿੰਦਰਾ ਕੇਯੂਵੀ-100 ਕਾਰ ਸੜ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਲੁਧਿਆਣਾ ਵਸਨੀਕ ਪੁਸ਼ਪਿੰਦਰ ਸਿੰਘ ਆਪਣੀ ਪਤਨੀ ਤੇ ਪੁੱਤਰ ਸਮੇਤ ਕੇਯੂਵੀ-100 ਕਾਰ (ਪੀਬੀ10 ਐੱਫਜੈੱਡ 5389) ‘ਚ ਸਵਾਰ ਹੋ ਕੇ ਰਾਮਪੁਰਾ ਫੂਲ ਤੋਂ ਆਪਣੇ ਘਰ ਲੁਧਿਆਣਾ ਵਾਪਸ ਜਾ ਰਿਹਾ ਸੀ। ਤਕਰੀਬਨ ਰਾਤ ਨੂੰ 12.15 ਵਜੇ ਜਦੋਂ ਕਾਰ ਲੁਧਿਆਣਾ-ਬਠਿੰਡਾ ਰਾਜ ਮਾਰਗ ‘ਤੇ ਸਥਿਤ ਪਿੰਡ ਗੋਂਦਵਾਲ ਵਿਖੇ ਪੁੱਜੀ ‘ਤੇ ਕਾਰ ‘ਚੋਂ ਅਚਾਨਕ ਪਟਾਕੇ ਦੀ ਅਵਾਜ਼ ਸੁਣ ਕੇ ਪੁਸ਼ਪਿੰਦਰ ਸਿੰਘ ਨੇ ਥੋੜੀ ਦੂਰੀ ‘ਤੇ ਜਾ ਕੇ ਕਾਰ ਨੂੰ ਰੋਕ ਲਿਆ ਪਰ ਕਾਰ ਨੂੰ ਰੋਕਣ ‘ਤੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਚੰਦ ਪਲਾਂ ‘ਚ ਅੱਗ ਬੁਰੀ ਤਰ੍ਹਾਂ ਫੈਲ ਗਈ। ਇਸ ਮੌਕੇ ਪੀੜਤ ਕਾਰ ਚਾਲਕ ਵੱਲੋਂ ਪੁਲਿਸ ਕੰਟਰੋਲ ਰੂਮ ‘ਤੇ ਸਹਾਇਤਾ ਲਈ ਫੋਨ ਕੀਤਾ ਗਿਆ, ਜਿਸ ‘ਤੇ ਥਾਣਾ ਸਿਟੀ ਰਾਏਕੋਟ ਦੇ ਹੌਲਦਾਰ ਨਿਰਭੈ ਸਿੰਘ ਤੇ ਹੋਰ ਪੁਲਿਸ ਕਰਮਚਾਰੀ ਸਮੇਤ ਮੌਕੇ ‘ਤੇ ਪੁੱਜੇ ਤੇ ਨਗਰ ਪੰਚਾਇਤ ਮੁੱਲਾਂਪੁਰ ਵਿਖੇ ਫੋਨ ਕਰਕੇ ਫਾਇਰ ਬਿ੍ਗੇਡ ਨੂੰ ਬੁਲਾਇਆ, ਜਿਨ੍ਹਾਂ ਆ ਕੇ ਕਾਫੀ ਮੁਸ਼ੱਕਤ ਨਾਲ ਅੱਗ ਨੂੰ ਬੁਝਾਇਆ ਪਰ ਅੱਗ ਲੱਗਣ ਕਾਰਨ ਪੂਰੀ ਕਾਰ ਸੜ ਗਈ ਤੇ ਕਾਰ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਸਮੇਂ ਰਹਿੰਦੇ ਬਾਹਰ ਨਿਕਲਣ ਕਾਰਨ ਕਾਰ ਸਵਾਰ ਪਰਿਵਾਰ ਦਾ ਬਚਾਅ ਹੋ ਗਿਆ।

LEAVE A REPLY

Please enter your comment!
Please enter your name here