ਜਗਰਾਉਂ, 22 ਮਈ (ਲਿਕੇਸ਼ ਸ਼ਰਮਾ) : ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉ ਵਿਖੇ 22.5.23 ਦਿਨ ਸੋਮਵਾਰ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਠੰਢੇ- ਮਿੱਠੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਤ ਪਲਾਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਧਰਮ ਅਤੇ ਸੱਭਿਆਚਾਰ ਨਾਲ ਜੋੜਨਾ ਅੱਜ ਦੇ ਯੁੱਗ ਵਿਚ ਅਤਿ- ਜ਼ਰੂਰੀ ਹੈ।ਇਸ ਲਈ ਅਧਿਆਪਕਾਂ ਦੇ ਸਹਿਯੋਗ ਸਦਕਾ ਇਹ ਕਾਰਜ ਅਰੰਭਿਆ ਗਿਆ ਹੈ।ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਸਹਿਯੋਗੀ ਸਟਾਫ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਤਿਆਰ ਕੀਤੀ ਗਈ ਅਤੇ ਵਰਤਾਈ ਗਈ।ਇਸ ਮੌਕੇ ਪ੍ਰਿੰਸੀਪਲ ਦੇ ਨਾਲ ਐਲ.ਐਮ.ਸੀ ਮੈਂਬਰ ਰਾਜ ਕੁਮਾਰ ਭੱਲਾ ਵੀ ਮੋਜੂਦ ਸਨ।ਪ੍ਰਿੰਸੀਪਲ ਨੇ ਅੰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਸੇਵਾ ਭਾਵ ਭਰਪੂਰ ਕਾਰਜ ਦੀ ਸ਼ਲਾਘਾ ਕੀਤੀ।