ਫ਼ਤਹਿਗੜ੍ਹ ਸਾਹਿਬ, 22 ਮਈ ( ਰਾਜਨ ਜੈਨ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਨੇ ਓਲਡ ਏਜ਼ ਹੋਮ, ਸਿਟੀਜਨ ਵੈਲਫੇਅਰ ਚੈਰੀਟੇਬਲ ਟਰੱਸਟ (ਰਜਿ:) ਬਸੀ ਪਠਾਣਾ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਿਰਧ ਆਸ਼ਰਮ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਸਮੇਂ ਇਸ ਹੋਮ ਵਿੱਚ 9 ਔਰਤਾਂ ਅਤੇ 6 ਮਰਦ ਕੁੱਲ 15 ਬਿਰਧ ਬਜੁਰਗ ਰਹਿੰਦੇ ਹਨ ਜੋ ਕਿ ਵੱਖ-ਵੱਖ ਥਾਵਾਂ ਤੋਂ ਆਏ ਹੋਏ ਹਨ।ਇਸ ਹੋਮ ਵਿੱਚ ਬਜੁਰਗਾਂ ਲਈ ਕੀਤੇ ਗਏ ਪ੍ਰਾਬੰਧ ਜਿਵੇਂ ਕਿ ਉਹਨਾਂ ਦੇ ਖਾਣ ਪੀਣ, ਰਹਿਣ ਸਹਿਣ, ਮੈਡੀਕਲ ਸਹੂਲਤਾਂ, ਸਾਫ ਸਫਾਈ ਦਾ ਜਾਇਜ਼ਾ ਲਿਆ ਗਿਆ ।ਉਨ੍ਹਾਂ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ।