Home crime ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, ਸਾਈਡ ‘ਤੇ ਖੜ੍ਹੀ ਕਰਨ...

ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼, ਸਾਈਡ ‘ਤੇ ਖੜ੍ਹੀ ਕਰਨ ਦਾ ਬਹਾਨਾ ਲਾ ਕੇ ਭਜਾਈ ਗੱਡੀ

41
0


ਅੰਮ੍ਰਿਤਸਰ (ਵਿਕਸ ਮਠਾੜੂ) ਗੇਟ ਹਕੀਮਾਂ ਥਾਣੇ ਅੱਗੇ ਨਾਕੇ ’ਤੇ ਕਾਰ ਚਾਲਕ ਨੇ ਸਬ-ਇੰਸਪੈਕਟਰ ਜਗਤਾਰ ਸਿੰਘ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਜਗਤਾਰ ਸਿੰਘ ਨੇ ਕਿਸੇ ਤਰ੍ਹਾਂ ਮੁਸਤੈਦੀ ਦਿਖਾਉਂਦੇ ਹੋਏ ਆਪਣਾ ਬਚਾਅ ਕੀਤਾ। ਇਸ ਤੋਂ ਬਾਅਦ ਕਾਰ ਚਾਲਕ ਨਾਕੇ ਤੋਂ ਫਰਾਰ ਹੋ ਗਿਆ। ਉਸ ਨੂੰ ਕਾਬੂ ਕਰਨ ਲਈ ਪੁਲਿਸ ਨੇ ਵਾਇਰਲੈੱਸ ਰਾਹੀਂ ਸ਼ਹਿਰ ਵਿੱਚ ਸੰਦੇਸ਼ ਵੀ ਫਲੈਸ਼ ਕਰਵਾ ਦਿੱਤਾ, ਪਰ ਉਹ ਕਿਧਰੇ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਕਾਰ ਵਿਚ ਪਰਿਵਾਰ ਸਵਾਰ ਸੀ ਪਰ ਚਲਾਨ ਦੇ ਡਰੋਂ ਉਹ ਕਾਰ ਭਜਾ ਕੇ ਲੈ ਗਿਆ।

ਸਬ-ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਪੂਰੇ ਸ਼ਹਿਰ ‘ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਗੇਟ ਹਕੀਮਾ ਅੱਗੇ ਲੱਗੇ ਨਾਕੇ ’ਤੇ ਵੀ ਚੈਕਿੰਗ ਅਭਿਆਨ ਚੱਲ ਰਿਹਾ ਸੀ। ਇਕ ਕਾਰ ਨੂੰ ਆਉਂਦੀ ਦੇਖ ਕੇ ਸਬ-ਇੰਸਪੈਕਟਰ ਨੇ ਰੁਕਣ ਦਾ ਇਸ਼ਾਰਾ ਕੀਤਾ। ਪਹਿਲਾਂ ਤਾਂ ਕਾਰ ਚਾਲਕ ਨੇ ਕਾਰ ਨੂੰ ਸਾਈਡ ‘ਤੇ ਖੜ੍ਹਾ ਕਰਨ ਦਾ ਬਹਾਨਾ ਲਾਇਆ। ਜਿਵੇਂ ਹੀ ਐਸਆਈ ਨੇ ਸਾਈਡ ਦਿੱਤੀ ਤਾਂ ਕਾਰ ਚਾਲਕ ਕਾਰ ਭਜਾ ਕੇ ਲੈ ਗਿਆ। ਹਾਲਾਂਕਿ ਐਸਆਈ ਸੜਕ ਦੇ ਵਿਚਕਾਰ ਸੀ ਤੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਕਾਰ ਤੋਂ ਬਚਾਇਆ ਤੇ ਫਿਰ ਕਾਰ ਦੇ ਪਿੱਛੇ ਭੱਜਿਆ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਕਾਰ ਚਾਲਕ ਕਾਫੀ ਦੂਰ ਜਾ ਚੁੱਕਾ ਸੀ। ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਅਗਲੇ ਨਾਕੇ ‘ਤੇ ਸੁਨੇਹਾ ਵੀ ਦਿੱਤਾ। ਪਰ ਉਹ ਕਿਧਰੇ ਨਹੀਂ ਮਿਲਿਆ।

LEAVE A REPLY

Please enter your comment!
Please enter your name here