ਜਗਰਾਉਂ, 26 ਮਈ ( ਰਾਜਨ ਜੈਨ)-ਮਾਲਵੇ ਦੀ ਪ੍ਰਸਿੱਧ ਸੰਸਥਾ ਸਪਰਿੰਡ ਡਿਊ ਸਕੂਲ ਨਾਨਕਸਰ ਵਿਖੇ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਵਿਚ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਅਤੇ ਇਸਦੇ ਸਦਉਪਯੋਗ ਵਿਸ਼ੇ ਤੇ ਐਲੀਮੈਂਟਰੀ ਅਤੇ ਸੈਕੰਡਰੀ ਵਿਸ਼ੇ ਦੇ ਬੱਚਿਆਂ ਦੀ ਕਲਾਸਾਂ ਦਾ ਸੈਮੀਨਾਰ ਕਰਵਾਇਆ ਗਿਆ।ਇਸ ਦੌਰਾਨ ਸਕੂਲ ਅਧਿਆਪਕ ਮੈਡਮ ਕਰਮਜੀਤ ਸੰਗਰਾਉਂ ਨੇ ਉਚੇਰੇ ਤੌਰ ਤੇ ਬੱਚਿਆਂ ਲਈ ਡਿਜਾਇਨ ਕੀਤਾ ਭਾਸ਼ਨ ਅਤੇ ਵਰਕਸ਼ਾਪ ਬੱਚਿਆਂ ਵਿੱਚ ਪੇਸ਼ ਕੀਤਾ। ਜਿਸ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਕਿ ਆਧੁਨਿਕ ਸਮੇਂ ਵਿੱਚ ਸੋਸ਼ਲ ਮੀਡੀਆ ਦੇ ਪ੍ਰਭਾਵ ਤੋ ਮੁਕਤ ਹੋਣਾ ਅਸੰਭਵ ਹੈ ਪਰ ਹਮੇਸ਼ਾ ਇਸਦੀ ਸਹੀ ਵਰਤੋ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ।ਵਰਕਸ਼ਾਪ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਨੂੰ ਪ੍ਰਦਰਸ਼ਿਤ ਕਰਦਾ ਸਲਾਇਡ ਸ਼ੋਅ ਕਰਮਜੀਤ ਕੌਰ ਕੰਪਿਊਟਰ ਵਿਭਾਗ ਨੇ ਪੇਸ਼ ਕੀਤਾ।ਜਿਸ ਵਿੱਚ ਬੱਚਿਆਂ ਨੂੰ ਦਿਖਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਸ ਤਰਾਂ ਸੋਸ਼ਲ ਮੀਡੀਆ ਸਾਡੇ ਸਰੀਰਕ ਮਾਨਸਿਕ ਅਤੇ ਤੰਤਰ ਪ੍ਰਣਾਲੀ ਨੂੰ ਪ੍ਰਭਾਵਿਤ ਕਰਕੇ ਆਪਣੇ ਬੁਰੇ ਪ੍ਰਭਾਵ ਛੱਡਦਾ ਹੈ।ਇਸਦੇ ਨਾਲ ਸਾਡਾ ਕੀਮਤੀ ਸਮਾਂ ਨਸ਼ਟ ਹੁੰਦਾ ਹੈ।ਸਾਨੂੰ ਹਮੇਸ਼ਾ ਸਾਵਧਾਨੀ ਪੂਰਵਕ ਇਸਦੀ ਵਰਤੋ ਕਰਨੀ ਚਾਹੀਦੀ ਹੈ।ਇਸਦੇ ਦੁਰਵਰਤੋ ਕਈ ਵਾਰ ਸਾਨੂੰ ਵੱਡੀਆ ਸਮੱਸਿਆਵਾਂ ਵਿੱਚ ਫਸਾ ਸਕਦੀ ਹੈ। ਇਸ ਦੌਰਾਨ ਸਕੂਲ ਮੈਨੇਜਮੈਂਟ ਵਲੋ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਮੈਨੇਜਰ ਮਨਦੀਪ ਚੌਹਾਨ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜਿਰ ਸਨ।