ਜਗਰਾਉ(ਰਾਜਨ ਜੈਨ)ਸ਼ਹਿਰ ਦੇ ਨਾਮਵਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਜਗਰਾਉਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਤੇ ਸਕੂਲ ਸਟਾਫ ਦੀ ਯੋਗ ਅਗਵਾਈ ਹੇਠ 140 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ।ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਿਹਨਤ ਨੂੰ ਰੰਗ ਲਾਉਂਦੇ ਹੋਏ ਵਧੀਆ ਨੰਬਰ ਪ੍ਰਾਪਤ ਕੀਤੇ।ਮੋਹਿਤ ਗੋਇਲ ਨੇ 594 ਨੰਬਰ ਲੈ ਕੇ ਨੇ ਪਹਿਲਾ,ਦੀਪਕ ਕੁਮਾਰ ਨੇ 566 ਨੰਬਰ ਲੈ ਕੇ ਦੂਜਾ ਤੇ ਵਾਰਸਦੀਪ ਸਿੰਘ ਨੇ 524 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਟਾਫ ਦੀ ਮਿਹਨਤ ਸਦਕਾ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਚ ਕਾਰਗੁਜ਼ਾਰੀ ਸ਼ਾਨਦਾਰ ਰਹੀ ਹੈ। ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਅੰਗਰੇਜ਼ੀ ਅਧਿਆਪਿਕਾ ਸ਼੍ਰੀਮਤੀ ਅਮ੍ਰਿਤ ਕੌਰ ਨੂੰ ਉਹਨਾਂ ਸੈਕਸ਼ਨ ਦੇ ਵਿਦਿਆਰਥੀਆਂ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਲਈ ਵਧਾਈ ਦਿੰਦਿਆ ਕਿਹਾ ਕਿ ਸਟਾਫ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਤਨਦੇਹੀ ਨਾਲ ਮਿਹਨਤ ਕਰੇਗਾ ਤਾਂ ਕਿ ਸ਼ਾਨਦਾਰ ਨਤੀਜੇ ਆਉਂਦੇ ਰਹਿਣ। ਇਸ ਮੌਕੇ ਨਿਰਮਲ ਕੌਰ, ਪੁਸ਼ਮਿੰਦਰ ਕੌਰ, ਰਣਜੀਤ ਸਿੰਘ, ਡਾ: ਹਰਸਿਮਰਤ ਕੌਰ,ਅਮਨਪ੍ਰੀਤ ਸਿੰਘ,ਇੰਦੂ ਬਾਲਾ, ਮਨਮੋਹਨ ਕੌਰ ਮਾਸਟਰ ਰਾਮ ਕੁਮਾਰ, ਪ੍ਰਭਾਤ ਕਪੂਰ,ਰੰਜੀਵ ਕੁਮਾਰ,ਚਰਨਪ੍ਰੀਤ ਸਿੰਘ,ਅਨਿਲ ਬੇਰੀ, ਕੰਵਲਜੀਤ ਕੌਰ,ਨਵਜੋਤ ਕੌਰ,ਅਮ੍ਰਿਤ ਕੌਰ,ਪ੍ਰੀਤੀ ਸ਼ਰਮਾ ਤੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।