Home crime ਫੌਜੀ ਨੇ ਪਤਨੀ ਨੂੰ ਲੈਣ ਆਏ ਰਿਸ਼ਤੇਦਾਰਾਂ ਅਤੇ ਪੁਲਿਸ ਅਧਿਕਾਰੀ ਤੇ ਚਲਾਈ...

ਫੌਜੀ ਨੇ ਪਤਨੀ ਨੂੰ ਲੈਣ ਆਏ ਰਿਸ਼ਤੇਦਾਰਾਂ ਅਤੇ ਪੁਲਿਸ ਅਧਿਕਾਰੀ ਤੇ ਚਲਾਈ ਗੋਲੀ

53
0


ਗੰਨ ਸਮੇਤ ਫੌਜੀ ਗਿਰਫ਼ਤਾਰ
ਮੁੱਲਾਂਪੁਰ, 30 ਮਈ ( ਭਗਵਾਨ ਭੰਗੂ, ਜਗਰੂਪ ਸੋਹੀ)-ਗੁਰਪ੍ਰੀਤ ਕੌਰ ਪਤਨੀ ਗੁਰਤੇਜ ਸਿੰਘ ਵਾਸੀ ਬੱਦੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਘਰਵਾਲਾ ਜੋ ਕਿ ਸ਼ਰਾਬੀ ਹਾਲਤ ਵਿੱਚ ਹੈ ਆਪਣੀ ਗੰਨ 12 ਬੋਰ ਨਾਲ ਮੈਨੂੰ ਅਤੇ ਮੇਰੇ ਭਰਾ ਤਲਵਿੰਦਰ ਸਿੰਘ ਵਾਸੀ ਪਿੰਡ ਕ੍ਰਿਸ਼ਨਗੜ੍ਹ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਜੋ ਕਿ ਮੈਨੂੰ ਲੈਣ ਲਈ ਆਏ ਹੋਏ ਸਨ ਕਿਉਂਕਿ ਮੇਰੇ ਘਰਵਾਲਾ ਗੁਰਤੇਜ ਸਿੰਘ ਉਕਤ ਮੈਂਨੂੰ ਤੇ ਮੇਰੀ ਬੇਟੀ ਗੁਰਰਹਿਮਤ ਕੌਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਆਪਣੀ ਗੰਨ 12 ਬੋਰ ਨਾਲ ਸਾਡੇ ਵੱਲ ਨੂੰ ਸਿਧੇ ਕਰਕੇ ਫਾਇਰ ਮਾਰਦਾ ਹੈ। ਜਿਸ ਕਰਕੇ ਸਾਨੂੰ ਜਾਨ ਮਾਲ ਦਾ ਖਤਰਾ ਹੈ। ਜਿਸ ਤੋਂ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜਣ ਪਰ ਗੁਰਤੇਜ ਸਿੰਘ ਉਕਤ ਨੇ ਆਪਣੀ ਪੰਪ ਐਕਸ਼ਨ ਗੰਨ 12 ਬੋਰ ਨਾਲ ਫਾਇਰ ਕਰ ਰਿਹਾ ਸੀ ਅਤੇ ਇਸ ਪਾਸ ਇੱਕ ਗੈਸ ਸਿਲੰਡਰ ਸੀ, ਜਿਸ ਨੂੰ ਆਪਣੇ ਅੱਗੇ-2 ਲਿਆ ਰਿਹਾ ਸੀ ਅਤੇ ਆਖ ਰਿਹਾ ਸੀ ਕਿ ਮੈਂ ਇਸ ਗੈਸ ਸਿਲੰਡਰ ਵਿੱਚ ਗੋਲੀ ਮਾਰ ਕੇ ਇਸ ਦਾ ਧੁੱਪ ਬਣਾ ਕੇ ਆਪਣੇ ਘਰਵਾਲੀ ਗੁਰਪ੍ਰੀਤ ਕੌਰ ਅਤੇ ਲੜਕੀ ਗ੍ਰਹਿਮਤ ਕੌਰ ਨੂੰ ਜਾਨੋ ਮਾਰ ਦੇਣਾ ਹੈ ਅਤੇ ਤਲਵਿੰਦਰ ਸਿੰਘ ਵਾਸੀ ਕ੍ਰਿਸ਼ਨਗੜ੍ਹ ਜੋ ਕਿ ਮੇਰਾ ਸਾਲਾ ਲਗਦਾ ਹੈ ਉਹ ਮੇਰਾ ਵਿਰੋਧ ਕਰਦਾ ਹੈ ਜਿਸਨੂੰ ਵੀ ਮੈਂ ਜਾਨ ਤੋਂ ਮਾਰ ਦੇਣਾ ਹੈ। ਜਦੋਂ ਮੈਂ ਮੌਕਾ ਪਰ ਸਮੇਤ ਪੁਲਿਸ ਪਾਰਟੀ ਪੁੱਜਾ ਤਾਂ ਇਸਨੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਮੇਰੇ ਵੱਲ ਮੈਂਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਮਾਰਿਆ, ਜਿਸ ਤੇ ਮੈਂ ਅਤੇ ਮੇਰੇ ਸਾਥੀ ਕਰਮਚਾਰੀਆਂ ਨੇ ਥੱਲੇ ਡਿੱਗ ਕੇ ਆਪਣੀ ਜਾਨ ਬਚਾਈ। ਪੁਲਿਸ ਪਾਰਟੀ ਵਲੋਂ ਉਸਨੂੰ ਸਮੇਤ ਗੰਨ 12 ਬੋਰ ਕਾਬੂ ਕੀਤਾ, ਜਿਸਦਾ ਗੰਨ ਅਨਲੋਡ ਕਰਨ ਪਰ 02 ਕਾਰਤੂਸ ਜਿੰਦਾ ਬ੍ਰਾਮਦ ਹੋਏ ਅਤੇ ਆਸ ਪਾਸ ਦੀ ਸਰਚ ਕਰਨ ਪਰ ਇੱਕ ਕਾਰਤੂਸ ਜਿੰਦਾ ਅਤੇ 06 ਖੋਲ ਕਾਰਤੂਸ ਬ੍ਰਾਮਦ ਹੋਏ ਜਿੰਨਾਂ ਨੂੰ ਵੱਖ ਫਰਦ ਰਾਹੀਂ ਕਬਜਾ ਪੁਲਿਸ ਵਿੱਚ ਲਿਆ ਗਿਆ। ਮੌਕਾ ਪਰ ਤਲਵਿੰਦਰ ਸਿੰਘ ਵਾਸੀ ਕ੍ਰਿਸ਼ਨਗੜ੍ਹ ਨੇ ਦੱਸਿਆ ਕਿ ਮੇਰੀ ਮੈਂ ਆਪਣੀ ਭੈਣ ਗੁਰਪ੍ਰੀਤ ਕੌਰ ਅਤੇ ਭਾਣਜੀ ਗੁਰਰਹਿਮਤ ਕੌਰ ਨੂੰ ਮੇਰਾ ਜੀਜਾ ਗੁਰਤੇਜ ਸਿੰਘ ਤੰਗ ਪ੍ਰੇਸ਼ਾਨ ਕਰਦਾ ਹੋਣ ਕਰਕੇ ਲੈਣ ਲਈ ਆਇਆ ਸੀ ਜਿਸਨੇ ਆਉਂਦੇ ਸਾਰ ਮੇਰੇ ਉਪਰ ਵੀ ਜਾਨੋ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਮੇਰੀ ਕਾਰ ਇਟੋਅਸ ਨੰਬਰੀ ਪੀ.ਬੀ.-10ਡੀ.ਆਰ-3581 ਰੰਗ ਚਿੱਟਾ ਦੇ ਚਾਰੇ ਟਾਇਰ ਆਪਣੀ ਲਾਇਸੰਸੀ ਗੰਨ 12 ਬੋਰ ਨਾਲ ਫਾਇਰ ਕਰਕੇ ਪਾੜ ਦਿੱਤੇ। ਗੁਰਤੇਜ ਸਿੰਘ ਵਾਸੀ ਬੱਦੋਵਾਲ ਖਿਲਾਫ਼ ਧਾਰਾ 307,353,186,506 ਭ/ਦ ਅਤੇ 27-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here