ਲਹਿਰਾਗਾਗਾ(ਮੋਹਿਤ ਜੈਨ)ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 7 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਧਰਨਾ ਲਾਇਆ ਜਾਵੇਗਾ।ਇਸ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਇੱਥੇ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਅੱਜ ਦੇ ਇਕੱਠ ਵਿੱਚ ਇਲਾਕਾ ਲਹਿਰਾਗਾਗਾ ਦੇ 10 ਪਿੰਡਾਂ ਦੇ ਮਜਦੂਰਾਂ ਨੇ ਸ਼ਮੂਲੀਅਤ ਕੀਤੀ, ਅਤੇ ਵੱਖੋ-ਵੱਖਰੇ ਪਿੰਡਾਂ ਦੇ ਮਸਲੇ ਵਿਚਾਰੇ ਗਏ। ਜਿਸ ਤਹਿਤ ਪੰਜ – ਪੰਜ ਮਰਲੇ ਦੇ ਪਲਾਟਾਂ ਸਬੰਧੀ, ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਘੱਟ ਰੇਟ ਤੇ ਲੈਣ ਲਈ, ਸਹਿਕਾਰੀ ਸਭਾਵਾਂ ਵਿੱਚ ਮੈਬਰ ਭਰਤੀ ਕਰਕੇ ਹੱਦ ਕਰਜੇ ਬਣਾਉਣ ਸਬੰਧੀ,ਮਜਦੂਰਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ ਵਰਗੀਆਂ ਮੰਗਾਂ ਨੂੰ ਲੈਕੇ ਸਾਂਝੇ ਮਜਦੂਰ ਮੋਰਚੇ ਦੇ ਸੱਦੇ ਤਹਿਤ ਹੀ ਇਹ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਸਮਾਜ ਦਾ ਸਭ ਤੋਂ ਹੇਠਲਾ ਤਬਕਾ ਹੈ। ਦਿੰਨੋ ਦਿੰਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ ਅਤੇ ਦੋ ਡੰਗ ਦੀ ਰੋਟੀ ਲਾਉਣ ਲਈ ਮਜ਼ਦੂਰਾਂ ਨੂੰ ਚੁੱਲ੍ਹਾ ਗਰਮ ਕਰਨਾ ਅੌਖਾ ਹੋ ਗਿਆ ਹੈ। ਖੇਤੀਬਾੜੀ ਵਿੱਚ ਦਿੰਨੋ ਦਿੰਨ ਵੱਧ ਰਹੇ ਮਸ਼ੀਨੀਕਰਨ ਨੇ ਮਜਦੂਰ ਬੇਰੁਜ਼ਗਾਰ ਕਰ ਦਿੱਤੇ ਹਨ। ਮਜਦੂਰ ਸੰਘਰਸ਼ ਕਰਕੇ ਹੀ ਇਹਨਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਜ ਸਿੰਘ ਖੋਖਰ ਕਲਾਂ, ਵਿੱਕੀ ਸਿੰਘ ਗਿਦੜਿਆਣੀ, ਹਰਮੇਲ ਸਿੰਘ ਸੇਖੂਵਾਸ, ਮੁਖਤਿਆਰ ਸਿੰਘ ਰਾਮਗੜ੍ਹ, ਨਰਿੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ।