ਜਗਰਾਓਂ, 5 ਜੂਨ ( ਵਿਕਾਸ ਮਠਾੜੂ)-ਸਿੱਖ ਪੰਥ ਅਤੇ ਸਿੱਖ ਕੌਮ ਜਿਥੇ ਖਾਣ ਵਾਲੇ ਪਦਾਰਥਾਂ ਦਾ ਲੰਗਰ ਲਗਾਂਦੇ ਹਨ ਉਥੇ ਹੀ ਸਿੱਖ ਕੌਮ ਦੇ ਸਿਧਾਂਤਾਂ ਤੇ ਮਨੁੱਖਤਾ ਦੀ ਸੇਵਾ ਕਰ ਰਹੀ ਖਾਲਸਾ ਏਡ ਵਲੋਂ ਸਕੂਲੀ ਬੱਚਿਆਂ ਨੂੰ ਸਿਖਿਆ ਦਾ ਵੀ ਲੰਗਰ ਭਾਵ ਉਹਨਾਂ ਨੂੰ ਸਿਖਿਆ ਲਈ ਮੁਫ਼ਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ | ਬਟਾਲਾ ਦੇ ਨੇੜਲੇ ਪਿੰਡ ਮੀਰਪੁਰ ਚ ਇਕ ਨਿਜੀ ਸਕੂਲ ਚ ਸਕੂਲ ਮੰਜੇਮੈਂਟ ਅਤੇ ਖਾਲਸਾ ਏਡ ਵਲੋਂ ਇਲਾਕੇ ਭਰ ਦੇ ਪਿੰਡਾਂ ਦੇ ਬੱਚਿਆਂ ਲਈ ਰੋਜਾਨਾ ਵਿਸ਼ੇਸ ਟਿਊਸ਼ਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਉਸਦੇ ਨਾਲ ਹੀ ਵਿਸ਼ੇਸ ਤੌਰ ਤੇ ਗੁਰਬਾਣੀ ਸਿਖਿਆ ਦੀ ਵੀ ਕਲਾਸ ਚਲਦੀ ਹੈ ਜਿਸ ਚ ਬੱਚਿਆਂ ਨੂੰ ਤਬਲਾ ਅਤੇ ਹੋਰ ਸਾਜ਼ ਅਤੇ ਗੁਰਬਾਣੀ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਪੜਾਈ ਕਰਵਾਈ ਜਾ ਰਹੀ ਹੈ ਅਤੇ ਦਿਤੀ ਜਾ ਰਹੀ ਇਸ ਸਹੂਲਤ ਦਾ ਪੂਰਾ ਖਰਚ ਖਾਲਸਾ ਏਡ ਖੁਦ ਕਰ ਰਹੀ ਹੈ |
ਬਟਾਲਾ ਦੇ ਨਜਦੀਕ ਪਿੰਡ ਮੀਰਪੁਰ ਦੇ ਇਕ ਨਿਜੀ ਸਕੂਲ ਦੇ ਪ੍ਰਿੰਸੀਪਲ ਜਰਨੈਲ ਸਿੰਘ ਕਾਹਲੋਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਚ ਸਕੂਲ ਟਾਈਮ ਤੋਂ ਬਾਅਦ ਛੋਟੇ ਨਰਸਰੀ ਤੋਂ ਲੈਕੇ 12 ਜਮਾਤ ਤਕ ਦੇ ਬੱਚਿਆਂ ਨੂੰ ਉਹਨਾਂ ਦੀ ਪੜਾਈ ਚ ਮਦਦ ਕਰਨ ਦੇ ਮਕਸਦ ਨਾਲ ਖਾਲਸਾ ਏਡ ਵਲੋਂ ਵਿਸ਼ੇਸ ਟਿਊਸ਼ਨ ਕਲਾਸਾਂ ਚਲ ਰਹੀਆਂ ਹਨ ਅਤੇ ਇਸ ਕਲਾਸਾਂ ਦੇ ਲਈ ਸਕੂਲ ਮੈਨੇਜਮੈਂਟ ਮਹਿਜ 25 ਫੀਸਦੀ ਹਿਸਾ ਪਾ ਰਹੀਆਂ ਹਨ ਜਦਕਿ 75 ਫੀਸਦੀ ਹਿਸਾ ਅਤੇ ਯੋਗਦਾਨ ਖਾਲਸਾ ਏਡ ਦਾ ਹੈ ਜੋ ਸਾਰਾ ਖਰਚ ਉਹ ਚੁੱਕਦੇ ਹਨ ਅਤੇ ਇਥੇ ਆਉਣ ਵਾਲੇ ਬਚਿਆ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਬਿਨਾ ਕਿਸੇ ਵਿਤਕਰੇ ਦੇ ਇਥੇ ਕੋਈ ਵੀ ਬੱਚਾ ਕਿਸੇ ਵੀ ਸਕੂਲ ਦਾ ਵਿਦਿਆਰਥੀ ਹੋਵੇ ਜਾ ਕਿਸੇ ਵੀ ਪਿੰਡ ਜਾ ਸ਼ਹਿਰ ਦਾ ਰਹਿਣ ਵਾਲਾ ਹੋਵੇ ਜਾ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਮੁਫ਼ਤ ਸਿਖਿਆ ਦਿਤੀ ਜਾ ਰਹੀ ਹੈ ਜਦਕਿ ਜੋ ਅਧਿਆਪਕ ਪੜਾਉਂਦੇ ਹਨ ਉਹਨਾਂ ਦੀ ਸਲੇਰੀ ਵੀ ਖਾਲਸਾ ਏਡ ਸੰਸਥਾ ਵਲੋਂ ਹੀ ਉਹਨਾਂ ਨੂੰ ਦਿਤੀ ਜਾਂਦੀ ਹੈ | ਉਥੇ ਹੀ ਉਹਨਾਂ ਦੱਸਿਆ ਕਿ ਸੰਸਥਾ ਵਲੋਂ ਇਕ ਵਿਸ਼ੇਸ ਗੁਰਬਾਣੀ ਕਲਾਸ ਵੀ ਚਲਾਈ ਜਾ ਰਹੀ ਹੈ ਜਿਸ ਚ ਬੱਚਿਆਂ ਨੂੰ ਤਬਲਾ ਅਤੇ ਹੋਰ ਸਾਜ਼ ਅਤੇ ਗੁਰਬਾਣੀ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਪੜਾਈ ਕਰਵਾਈ ਜਾ ਰਹੀ ਹੈ ਅਤੇ ਜੋ ਭਾਈ ਸਾਹਿਬ ਇਥੇ ਬੱਚਿਆ ਨੂੰ ਸਿਖਿਆ ਦੇ ਰਹੇ ਹਨ ਉਹ ਵੀ ਖਾਲਸਾ ਏਡ ਵਲੋਂ ਹੀ ਨਿਯੁਕਤ ਕੀਤੇ ਗਏ ਹਨ ਅਤੇ ਇਸੇ ਸੰਸਥਾ ਵਲੋਂ ਇਲਾਕੇ ਭਰ ਦੇ ਕਈ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿਖਿਆ ਦਿਵਾਉਣ ਲਈ ਪੂਰਾ ਸਕੂਲ ਦਾ ਵੀ ਖਰਚ ਖੁਦ ਕੀਤਾ ਜਾ ਰਿਹਾ ਹੈ | ਉਥੇ ਹੀ ਬੱਚਿਆਂ ਨੇ ਵੀ ਦੱਸਿਆ ਕਿ ਉਹ ਇਥੇ ਲੰਬੇ ਸਮੇ ਤੋਂ ਆ ਰਹੇ ਹਨ ਅਤੇ ਉਹਨਾਂ ਲਈ ਇਹ ਇਕ ਵੱਡਾ ਉਪਰਾਲਾ ਹੈ ਜਿਸ ਦਾ ਉਹਨਾਂ ਨੂੰ ਕਾਫੀ ਲਾਭ ਹੋ ਰਿਹਾ ਹੈ |