ਭਦੌੜ, 10 ਜੂਨ (ਅਸ਼ਵਨੀ ਕੁਮਾਰ) : ਭਾਰਤ ਸਰਕਾਰ ਤੋਂ ਮਾਨਤਾ ਪ੍ਰਰਾਪਤ ਇੰਟਰਨੈਸ਼ਨਲ ਕੁਦਰਤੀ ਇਲਾਜ ਪ੍ਰਣਾਲੀ ਨੈਚਰੋਪੈਥੀ ਦੀਆਂ ਵਿਧੀਆਂ ਨਾਲ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਨਿਤ ਦਿਨ ਨਵੀਂ ਜ਼ਿੰਦਗੀ ਮਿਲ ਰਹੀ ਹੈ ਤੇ ਨੇੈਚਰੋਪੇੈਥੀ ਨਾਲ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਨੈਚਰੋਪੈਥੀ ਵਿਧੀ ਮਾਨਤਾ ਪ੍ਰਰਾਪਤ, ਸਸਤੀ ਤੇ ਸੌਖੀ ਵਿਧੀ ਹੋਣ ਕਾਰਨ ਲੋਕਾਂ ਦਾ ਰੁਝਾਨ ਦਿਨੋ-ਦਿਨ ਇਸ ਵੱਲ ਵਧ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਨੇੈਚਰੋਪੇੈਥੀ ਸੰਸਥਾ ਦੇ ਸੂਬਾ ਪ੍ਰਧਾਨ ਡਾ: ਗੁਰਮੇਲ ਸਿੰਘ ਵਿਰਕ ਰਿਟਾ ਸੀਐਮਓ ਨੇ ਸ਼ਮਿਲੇ ਤੋਂ ਆਏ ਪਤੀ ਪਤਨੀ ਦਾ ਇਲਾਜ ਕਰਨ ਉਪਰੰਤ ਆਪਣੇ ਰਿਸਰਚ ਸੇੈਟਰ ਪੰਜਾਬ ਨੇੈਚਰੋਪੇੈਥੀ ਭਦੌੜ ਵਿਖੇ ਉਨ੍ਹਾਂ ਨੂੰ ਪੱਤਰਕਾਰਾਂ ਦੇ ਰੁੂਬਰੁੂ ਕਰਦਿਆਂ ਗੱਲਬਾਤ ਦੌਰਾਨ ਕੀਤਾ। ਉਨਾਂ੍ਹ ਦੱਸਿਆ ਕਿ ਰਾਕੇਸ਼ ਸ਼ਰਮਾ ਪੁੱਤਰ ਦੌਲਤ ਰਾਮ ਵਾਸੀ ਸ਼ਮਿਲਾ ਜੋ ਕਈ ਸਾਲਾਂ ਤੋਂ ਅਣਗਣਿਤ ਬਿਮਾਰੀਆਂ ਤੋਂ ਪੀੜਤ ਸਨ। ਉਨਾਂ੍ਹ ਕਿਹਾ ਕਿ ਪੀੜਤ ਰੀੜ ਦੀ ਹੱਡੀ ਦੇ ਕੈਂਸਰ, ਦਿਮਾਗ, ਪਿੱਤੇ ਦੀ ਪੱਥਰੀ, ਬਲੱਡ ਪਰੈਸ਼ਰ, ਬਲੱਡ ਸ਼ੂਗਰ, ਗੋਡੇ ਗਿੱਟੇ ‘ਚ ਦਰਦ, ਤੇਜਾਬ, ਗੈਸ, ਖੂਨ ਦੀ ਘਾਟ ਕਬਜ਼ ਆਦਿ ਬਿਮਾਰੀਆਂ ਕਾਰਨ ਉਹ ਵੀਲਚੇਅਰ ‘ਤੇ ਸਨ, ਉਨਾਂ ਨੇ ਆਪਣਾਂ ਇਲਾਜ ਸ਼ਮਿਲਾ ਤੇ ਪੀਜੀਆਈ ਚੰਡੀਗੜ੍ਹ ਤੋਂ ਕਰਵਾਇਆ ਸੀ, ਜਿਥੇ ਪੀੜਤ ਦੇ ਸੇਕੇ ਤੇ ਕੀਮੋ ਲਗਾ ਕੇ ਕੈਂਸਰ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਸੀ ਪਰ ਮਰੀਜ਼ ਠੀਕ ਨਹੀਂ ਹੋਇਆ। ਡਾ: ਵਿਰਕ ਨੇ ਦਸਿਆ ਕਿ ਇਸੇ ਤਰ੍ਹਾਂ ਹੀ ਸੁਨੀਤਾ ਸ਼ਰਮਾ ਪਤਨੀ ਰਾਕੇਸ਼ ਸ਼ਰਮਾ ਸ਼ਮਿਲਾ ਨੂੰ ਵੀ ਬੱਚੇਦਾਨੀ ਦਾ ਕੈਂਸਰ, ਅੰਡੇਦਾਨੀ ਦਾ ਕੈਂਸਰ, ਪਿੱਤੇ ਦਾ ਕੈਂਸਰ, ਬਲੱਡ ਸ਼ੂਗਰ, ਬਲੱਡ ਪਰੈਸ਼ਰ ਤੋਂ ਇਲਾਵਾ ਇਸ ਪੀੜਤ ਅੌਰਤ ਨੂੰ ਵੀ ਭਿਆਨਕ ਬਿਮਾਰੀਆਂ ਸੀ ਜਿਸਨੇ ਆਪਣਾਂ ਇਲਾਜ ਸ਼ਮਿਲਾ ‘ਚ ਕਰਵਾਇਆ, ਪਰ ਸਾਰੇ ਇਲਾਜ਼ ਫੇਲ ਹੋ ਗਏ। ਡਾ. ਵਿਰਕ ਨੇ ਦੱਸਿਆ ਕਿ ਜਦੋਂ ਪਤੀ ਪਤਨੀ ਸਾਡੇ ਰਿਸਰਚ ਸੈਂਟਰ ਭਦੌੜ ਵਿਖੇ ਪਹੁੰਚੇ ਤਾਂ ਡਾਕਟਰ ਮਨਿੰਦਰ ਸਿੰਘ ਵਿਰਕ (ਨੈਚਰੋਪੈਥੀ ਯੋਗਾ ਫਿਜ਼ੀਓਥਰੈਪੀ ਮਾਹਰ ਬੀਐਨਵਾਈਐਸ.) ਡਾਕਟਰ ਸ਼ਵਿਾਂਗੀ ਵਿਰਕ (ਨੈਚਰੋਪੈਥੀ ਭੋਜ਼ਨ ਖੁਰਾਕ ਦੇ ਮਾਹਰ) ਤੇ ਡਾਕਟਰ ਉਪਿੰਦਰ ਸਿੰਘ ਵਿਰਕ (ਐਮਬੀਬੀਐਸ,ਐਮਐਸ ਹੱਡੀਆਂ ਤੇ ਜੋੜਾਂ ਦੇ ਅਪਰੇਸ਼ਨ ਦੇ ਮਾਹਰ) ਆਦਿ ਦੀ ਟੀਮ ਵੱਲੋਂ ਰਿਸਰਚ ਸੈਂਟਰ ਵਿਖੇ ਪਤੀ ਪਤਨੀ ਦਾ ਇਲਾਜ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਹਵਾ, ਧੁੱਪ, ਮਿੱਟੀ, ਅਕਾਸ਼ ਪਾਣੀ ਖੁਰਾਕ ਆਦਿ ਨਾਲ ਕੀਤਾ ਤੇ ਮਰੀਜ਼ਾਂ ਦੀਆਂ ਰਿਪੋਰਟਾਂ ਕਰਵਾਇਆ ਦੋਨੋਂ ਪੀੜਤ ਤੰਦਰੁਸਤ ਹੋ ਗਏ, ਡਾਕਟਰ ਵਿਰਕ ਨੇ ਦੱਸਿਆ ਕਿ ਰਾਕੇਸ਼ ਸ਼ਰਮਾ ਨੇ ਵੀਲਚੇਅਰ ਦਾ ਖਹਿੜਾ ਛੱਡ ਦਿੱਤਾ ਤੇ ਹਰ ਰੋਜ਼ 40 ਮਿੰਟ ਦੇ ਕਰੀਬ ਆਰਾਮ ਨਾਲ ਤੁਰਨ ਲੱਗ ਪਿਆ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰਾਂ੍ਹ ਉਸਦੀ ਪਤਨੀ ਸੁਨੀਤਾ ਸ਼ਰਮਾ ਦਿਨੋਂ ਦਿਨ ਤੰਦਰੁਸਤ ਹੋ ਰਹੀ ਹੈ। ਪਤੀ-ਪਤਨੀ ਜੋੜੇ ਨੇ ਗੁਰਮੇਲ ਸਿੰਘ ਵਿਰਕ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਨੇੈਚਰੋਪੇੈਥੀ ਵਿਧੀ ਅਪਣਾਉਣ ਨਾਲ ਇਸ ਤਰਾਂ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਨਵੀਂ ਜ਼ਿੰਦਗੀ ਮਿਲੀ ਹੋਵੇ।ਕੁਦਰਤੀ ਇਲਾਜ਼ ਪ੍ਰਣਾਲੀ ਰਿਸਰਚ ਸੈਂਟਰ ਦੇ ਸੰਚਾਲਕ ਡਾ ਗੁਰਮੇਲ ਸਿੰਘ ਵਿਰਕ ਰਿਟਾ: ਸੀਅੇੈਮਓ ਤੇ ਡਾ: ਮਨਿੰਦਰ ਸਿੰਘ ਵਿਰਕ ਕਿਹਾ ਕਿ ਕੁਦਰਤੀ ਇਲਾਜ ਪ੍ਰਣਾਲੀ ਨਾਲ ਹਰੇਕ ਬਿਮਾਰੀ ਦਾ ਇਲਾਜ ਸੰਭਵ ਹੇੈ ਬਸ਼ਰਤੇ ਮਰੀਜ਼ ਉਕਤ ਵਿਧੀ ਦੀ ਪੂਰੀ ਪਾਲਣਾ ਕਰੇ।